ਚੰਡੀਗੜ੍ਹ, 20 ਨਵੰਬਰ 2024: Assembly Elections 2024: ਮਹਾਰਾਸ਼ਟਰ (Maharashtra) ਵਿਧਾਨ ਸਭਾ ਚੋਣਾਂ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ | ਅੱਜ ਝਾਰਖੰਡ ‘ਚ 81 ‘ਚੋਂ ਬਾਕੀ 38 ਸੀਟਾਂ ‘ਤੇ ਅੱਜ ਵੋਟਿੰਗ ਜਾਰੀ ਹੈ। ਇਸਦੇ ਨਾਲ ਹੀ ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਚੋਣ 2024 ‘ਚ ਸਵੇਰੇ 9 ਵਜੇ ਤੱਕ 6.61 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ । ਝਾਰਖੰਡ (Jharkhand) ਚੋਣਾਂ 2024 ਦੇ ਦੂਜੇ ਅਤੇ ਅੰਤਿਮ ਪੜਾਅ ‘ਚ ਸਵੇਰੇ 9 ਵਜੇ ਤੱਕ 12.71 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ ।
ਝਾਰਖੰਡ ਅਤੇ ਮਹਾਰਾਸ਼ਟਰ (Maharashtra) ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਪਹਿਲੇ ਪੜਾਅ ਦੀ ਵੋਟਿੰਗ 13 ਨਵੰਬਰ ਨੂੰ ਹੋਈ ਸੀ। ਝਾਰਖੰਡ (Jharkhand) ‘ਚ ਮੁਕਾਬਲਾ ਮੁੱਖ ਤੌਰ ‘ਤੇ ਸੱਤਾਧਾਰੀ ਜੇਐਮਐਮ ਦੀ ਅਗਵਾਈ ਵਾਲੇ ਭਾਰਤ ਬਲਾਕ ਅਤੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਵਿਚਕਾਰ ਹੈ।
ਇਸ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਆਪਣੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਮਤਦਾਨ ਸ਼ਾਂਤੀਪੂਰਨ ਅਤੇ ਨਿਰਪੱਖ ਮਾਹੌਲ ‘ਚ ਨੇਪਰੇ ਚਾੜ੍ਹਨ ਲਈ ਪੁਲਿਸ ਪ੍ਰਸ਼ਾਸਨ ਵੀ ਚੌਕਸ ਹੈ।