Patiala

ਪਟਿਆਲਾ ਦੀ ਭਾਖੜਾ ਨਹਿਰ ਕੋਲ ਮਿਲੀ ASI ਦੀ ਕਾਰ, ਨਹਿਰ ‘ਚ ਛਾਲ ਮਾਰਨ ਦਾ ਖਦਸ਼ਾ

ਪਟਿਆਲਾ, 25 ਦਸੰਬਰ 2023: ਬਠਿੰਡਾ ਜ਼ਿਲ੍ਹੇ ਦੇ ਥਾਣਾਕੋਟ ਫੱਤਾ ਵਿੱਚ ਤਾਇਨਾਤ ਏ.ਐੱਸ.ਆਈ ਪੁਸ਼ਪਿੰਦਰ ਸਿੰਘ ਦੀ ਕਾਰ ਪਟਿਆਲਾ (Patiala) ਦੀ ਭਾਖੜਾ ਨਹਿਰ ਦੇ ਪਸਿਆਣਾ ਪੁਲ ਦੇ ਕੋਲ ਮਿਲੀ ਹੈ। ਪੁਸ਼ਪਿੰਦਰ ਸਿੰਘ ਦਾ ਮੋਬਾਈਲ ਫੋਨ, ਲੈਪਟਾਪ ਆਦਿ ਸਮਾਨ ਕਾਰ ‘ਚ ਹੀ ਪਿਆ ਹੈ |ਪੁਲਿਸ ਮੌਕੇ ‘ਤੇ ਪਹੁੰਚ ਕਰ ਜਾਂਚ ਕਰ ਰਹੀ ਹੈ |

ਮੌਕੇ ‘ਤੇ ਮੌਜੂਦ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਪੁਸ਼ਪਿੰਦਰ ਸਿੰਘ ਦੀ ਨਹਿਰ ‘ਚ ਭਾਲ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ।ਗੋਤਾਖੋਰ ਦਾ ਕਹਿਣਾ ਹੈ ਕਿ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ | ਪਰ ਹੁਣ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ

Scroll to Top