ਜੈਰਾਮ ਰਮੇਸ਼

ਅਸੀਮ ਮੁਨੀਰ ਨੂੰ ਅਮਰੀਕੀ ਫੌਜ ਦਿਵਸ ਲਈ ਸੱਦਾ, ਭਾਰਤ ਲਈ ਵੱਡਾ ਝਟਕਾ: ਜੈਰਾਮ ਰਮੇਸ਼

ਦਿੱਲੀ, 12 ਜੂਨ 2025: ਕਾਂਗਰਸ ਅਮਰੀਕਾ ਵੱਲੋਂ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿੱਚ ਜੋੜਨ ‘ਤੇ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁੱਦੇ ‘ਤੇ ਆਪਣੀ ਜ਼ਿੱਦ ਛੱਡ ਦੇਣ ਅਤੇ ਸਰਬ ਪਾਰਟੀ ਮੀਟਿੰਗ ਅਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਪੋਸਟ ‘ਚ ਲਿਖਿਆ ਕਿ ‘ਅਜਿਹੀਆਂ ਰਿਪੋਰਟਾਂ ਹਨ ਕਿ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਅਮਰੀਕਾ ਦੇ ਫੌਜ ਦਿਵਸ ਲਈ ਸੱਦਾ ਦਿੱਤਾ ਗਿਆ ਹੈ। ਇਹ ਖ਼ਬਰ ਕੂਟਨੀਤਕ ਅਤੇ ਰਣਨੀਤਕ ਤੌਰ ‘ਤੇ ਭਾਰਤ ਲਈ ਇੱਕ ਵੱਡਾ ਝਟਕਾ ਹੈ।’

ਜੈਰਾਮ ਰਮੇਸ਼ ਨੇ ਕਿਹਾ ਕਿ ‘ਭਾਰਤੀ ਕੂਟਨੀਤੀ ਨੂੰ ਅਮਰੀਕਾ ਤੋਂ ਤਿੰਨ ਵੱਡੇ ਝਟਕੇ ਮਿਲੇ ਹਨ। ਇਹ ਸਾਡੀ ਅਮਰੀਕੀ ਨੀਤੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਇੱਕ ਚੇਤਾਵਨੀ ਹੈ। ਪਹਿਲਾਂ, ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਮਾਈਕਲ ਕੁਰੀਲਾ ਨੇ ਪਾਕਿਸਤਾਨ ਨੂੰ ਅੱ.ਤ.ਵਾ.ਦ ਵਿਰੁੱਧ ਇੱਕ ਵੱਡਾ ਸਹਿਯੋਗੀ ਕਿਹਾ। ਇਹ ਅਮਰੀਕਾ ਦੀ ਉੱਚ ਫੌਜੀ ਲੀਡਰਸ਼ਿਪ ਦਾ ਇੱਕ ਅਜੀਬ ਬਿਆਨ ਹੈ।’

ਕਾਂਗਰਸ ਆਗੂ ਨੇ ਕਿਹਾ ਕਿ ‘ਦੂਜਾ ਵੱਡਾ ਝਟਕਾ ਇਹ ਹੈ ਕਿ ਅਸੀਮ ਮੁਨੀਰ ਨੂੰ 14 ਜੂਨ ਨੂੰ ਹੋਣ ਵਾਲੇ ਅਮਰੀਕੀ ਫੌਜ ਦਿਵਸ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਹ ਉਹੀ ਅਸੀਮ ਮੁਨੀਰ ਹੈ ਇਨ੍ਹਾਂ ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਕੁਝ ਦਿਨ ਪਹਿਲਾਂ ਭੜਕਾਊ ਅਤੇ ਵੰਡਣ ਵਾਲੇ ਬਿਆਨ ਦਿੱਤੇ ਸਨ। ਤੀਜਾ ਝਟਕਾ ਅਮਰੀਕੀ ਵਿਦੇਸ਼ ਵਿਭਾਗ ਦਾ ਤਾਜ਼ਾ ਬਿਆਨ ਹੈ, ਜਿਸ ‘ਚ ਉਨ੍ਹਾਂ ਨੇ ਫਿਰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਰਾਸ਼ਟਰਪਤੀ ਟਰੰਪ ਦੁਆਰਾ ਕਰਵਾਈ ਗਈ ਸੀ।

ਮੋਦੀ ਸਰਕਾਰ ਕਹਿ ਰਹੀ ਹੈ ਕਿ ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ। ਅਜਿਹੀ ਸਥਿਤੀ ‘ਚ, ਅਮਰੀਕਾ ‘ਚ ਫੌਜ ਦਿਵਸ ਪ੍ਰੋਗਰਾਮ ਲਈ ਪਾਕਿਸਤਾਨੀ ਫੌਜ ਮੁਖੀ ਨੂੰ ਸੱਦਾ ਦੇਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।ਪ੍ਰਧਾਨ ਮੰਤਰੀ ਨੂੰ ਹੁਣ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਅਤੇ ਇੱਕ ਸਰਬ-ਪਾਰਟੀ ਮੀਟਿੰਗ ਅਤੇ ਸੰਸਦ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਮੌਜੂਦਾ ਸਥਿਤੀ ‘ਤੇ ਇੱਕ ਮਜ਼ਬੂਤ ​​ਰੋਡਮੈਪ ਬਣਾਇਆ ਜਾ ਸਕੇ।

Read More: India GDP: ਕਾਂਗਰਸ ਆਗੂ ਜੈਰਾਮ ਰਮੇਸ਼ ਵੱਲੋਂ ਕੇਂਦਰ ਤੋਂ ਮੱਧ ਵਰਗ ਲਈ ਆਮਦਨ ਕਰ ਰਾਹਤ ਦੀ ਮੰਗ

Scroll to Top