Asian Olympic Games

Asian Olympic: ਏਸ਼ੀਅਨ ਓਲੰਪਿਕ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ ਪੰਜਾਬ ਦੀ ਗੁਨੀਤ ਕੌਰ

ਚੰਡੀਗੜ੍ਹ, 11 ਜੁਲਾਈ 2024: ਪੰਜਾਬ ਦੀ ਧੀਆਂ ਨੇ ਹਰ ਖੇਤਰ ‘ਚ ਮੱਲ੍ਹਾਂ ਮਾਰੀਆਂ ਹਨ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ | ਹੁਣ ਕਜ਼ਾਕਿਸਤਾਨ ‘ਚ ਹੋਣ ਵਾਲੀਆਂ ਏਸ਼ੀਅਨ ਓਲੰਪਿਕ ਖੇਡਾਂ (Asian Olympic Games) ‘ਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਾਨੀ ਸਿੰਘ ਦੀ ਰਹਿਣ ਵਾਲੀ ਗੁਨੀਤ ਕੌਰ ਭਾਰਤ ਦੀ ਨੁਮਾਇੰਦਗੀ ਕਰੇਗੀ |

ਗੁਨੀਤ ਕੌਰ ਅਕਾਲ ਅਕੈਡਮੀ ਜੰਡ ਸਾਹਿਬ ਦੀ ਵਿਦਿਆਰਥਣ ਹੈ ਅਤੇ ਅਰਸ਼ੀ ਐਮ.ਐਮ.ਏ ਦੁਆਰਾ ਕਰਵਾਏ ਨੈਸ਼ਨਲ ਪੱਧਰੀ ਕਿੱਕਬਾਕਸਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਗੁਨੀਤ ਕੌਰ ਨੇ ਜ਼ਿਲ੍ਹਾ ਪੱਧਰ ‘ਤੇ ਸੋਨ ਤਮਗਾ ਅਤੇ ਰਾਜ ਪੱਧਰੀ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ | ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਦਾ ਫਲ ਮਿਲਿਆ ਹੈ ਅਤੇ ਪਿੰਡ ਮਾਨੀ ਸਿੰਘ ਵਾਲਾ ਦਾ ਨਾਮ ਰੌਸ਼ਨ ਕੀਤਾ ਹੈ |

Scroll to Top