Indian hockey team

Asian Hockey Champions: ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ‘ਚ ਪੁੱਜੀ ਭਾਰਤੀ ਹਾਕੀ ਟੀਮ

ਚੰਡੀਗੜ੍ਹ, 16 ਸਤੰਬਰ 2024: ਭਾਰਤੀ ਹਾਕੀ ਟੀਮ (Indian hockey team) ਨੇ ਅੱਜ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ 2024 (Asian Hockey Champions Trophy 2024) ਦੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ ਹੈ । ਇਸ ਨਾਲ ਭਾਰਤੀ ਟੀਮ ਫਾਈਨਲ ‘ਚ ਪਹੁੰਚ ਗਈ ਹੈ। ਫਾਈਨਲ ਮੁਕਾਬਲੇ ‘ਚ ਭਾਰਤੀ ਟੀਮ ਦਾ ਸਾਹਮਣਾ ਚੀਨ ਨਾਲ ਹੋਵੇਗਾ।

ਟੂਰਨਾਮੈਂਟ ‘ਚ ਭਾਰਤੀ ਹਾਕੀ ਟੀਮ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਨੇ ਹੁਣ ਤੱਕ ਸਾਰੇ ਮੈਚ ਜਿੱਤੇ ਹਨ। ਅਜਿਹੇ ‘ਚ ਟੀਮ ਹੁਣ ਫਾਈਨਲ ‘ਚ ਵੀ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਹਾਕੀ ਟੀਮ ਨੇ ਲੀਗ ਪੜਾਅ ਦੇ ਸਾਰੇ 5 ਮੈਚ ਜਿੱਤੇ ਸਨ।

Scroll to Top