ਚੰਡੀਗੜ੍ਹ, 07 ਅਕਤੂਬਰ 2023: ਏਸ਼ੀਆਈ ਖੇਡਾਂ 2023 (Asian Games) ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਕ੍ਰਿਕਟ ਤੋਂ ਬਾਅਦ ਭਾਰਤੀ ਪੁਰਸ਼ ਟੀਮ ਨੇ ਕਬੱਡੀ (Kabaddi) ਮੁਕਾਬਲੇ ਵਿੱਚ ਵੀ ਸੋਨ ਤਮਗਾ ਜਿੱਤਿਆ ਹੈ। ਭਾਰਤ ਨੇ ਵਿਵਾਦਾਂ ਨਾਲ ਭਰੇ ਫਾਈਨਲ ਮੈਚ ਵਿੱਚ ਈਰਾਨ ਨੂੰ ਹਰਾਇਆ ਹੈ। ਭਾਰਤ ਨੇ ਇਹ ਮੈਚ 33-29 ਨਾਲ ਜਿੱਤਿਆ ਹੈ ।
ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਨੇ ਹੁਣ ਤੱਕ 28 ਸੋਨੇ ਦੇ ਤਮਗੇ, 35 ਚਾਂਦੀ ਦੇ ਤਮਗੇ, 41ਕਾਂਸੀ ਦੇ ਤਮਗਿਆਂ ਸਮੇਤ 104 ਤਮਗੇ ਜਿੱਤ ਲਏ ਹਨ |