ਚੰਡੀਗੜ੍ਹ, 06 ਅਕਤੂਬਰ 2023: ਹਾਂਗਜ਼ੂ ਏਸ਼ਿਆਈ ਖੇਡਾਂ 2023 ਵਿੱਚ ਪੁਰਸ਼ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ (Indian cricket team) ਨੇ ਬੰਗਲਾਦੇਸ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਭਾਰਤੀ ਟੀਮ ਨੇ ਫਾਈਨਲ ‘ਚ ਥਾਂ ਬਣਾ ਲਈ ਹੈ ਅਤੇ ਘੱਟੋ-ਘੱਟ ਚਾਂਦੀ ਦਾ ਤਮਗਾ ਯਕੀਨੀ ਹੈ। ਫਾਈਨਲ ‘ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਇਸ ਮੈਚ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੌਂ ਵਿਕਟਾਂ ‘ਤੇ 96 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਇਕ ਵਿਕਟ ਗੁਆ ਕੇ 97 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਭਾਰਤ (Indian cricket team) ਦੀ ਪਹਿਲੀ ਵਿਕਟ ਜ਼ੀਰੋ ਦੇ ਸਕੋਰ ‘ਤੇ ਡਿੱਗਣ ਤੋਂ ਬਾਅਦ ਰੁਤੁਰਾਜ ਗਾਇਕਵਾੜ ਅਤੇ ਤਿਲਕ ਵਰਮਾ ਨੇ ਪਾਰੀ ਨੂੰ ਸੰਭਾਲਿਆ।