ਚੰਡੀਗੜ੍ਹ, 05 ਅਕਤੂਬਰ 2023: ਏਸ਼ਿਆਈ ਖੇਡਾਂ 2023 ਵਿੱਚ ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ (Harinder Pal Singh Sandhu) ਨੇ ਸਕੁਐਸ਼ ਵਿੱਚ ਮਿਕਸਡ ਡਬਲਜ਼ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਏਸ਼ਿਆਈ ਖੇਡਾਂ ਵਿੱਚ ਸਕੁਐਸ਼ ਵਿੱਚ ਪਹਿਲੀ ਵਾਰ ਮਿਕਸਡ ਡਬਲਜ਼ ਮੁਕਾਬਲੇ ਸ਼ਾਮਲ ਕੀਤੇ ਗਏ ਸਨ। ਭਾਰਤ ਇਸ ਦਾ ਪਹਿਲਾ ਚੈਂਪੀਅਨ ਬਣਿਆ ਹੈ । ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰ ਪਾਲ ਸਿੰਘ ਸੰਧੂ ਮਿਕਸਡ ਡਬਲਜ਼ ਦਾ ਸੋਨ ਜਿੱਤਣ ਵਾਲੀ ਪਹਿਲੀ ਜੋੜੀ ਬਣ ਗਈ। ਭਾਰਤ ਲਈ ਇਹ ਇੱਕ ਇਤਿਹਾਸਕ ਪਲ। ਭਾਰਤ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ 20ਵਾਂ ਸੋਨ ਤਮਗਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 83 ਹੋ ਗਈ ਹੈ।
ਨਵੰਬਰ 23, 2024 8:43 ਪੂਃ ਦੁਃ