July 4, 2024 4:28 am
Asian Games

Asian Games: ਭਾਰਤ-ਅਫਗਾਨਿਸਤਾਨ ਵਿਚਾਲੇ ਕ੍ਰਿਕਟ ਫਾਈਨਲ ਮੈਚ ਮੀਂਹ ਕਾਰਨ ਰੱਦ, ਭਾਰਤ ਨੂੰ ਮਿਲਿਆ ਸੋਨ ਤਮਗਾ

ਚੰਡੀਗੜ੍ਹ, 07 ਅਕਤੂਬਰ 2023: ਏਸ਼ੀਆਈ ਖੇਡਾਂ 2023 (Asian Games) ‘ਚ ਪੁਰਸ਼ ਕ੍ਰਿਕਟ ਟੂਰਨਾਮੈਂਟ ‘ਚ ਭਾਰਤ ਨੇ ਸੋਨ ਤਮਗਾ ਜਿੱਤ ਲਿਆ ਹੈ। ਮੀਂਹ ਕਾਰਨ ਭਾਰਤ-ਅਫਗਾਨਿਸਤਾਨ ਫਾਈਨਲ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਟਾਪ ਰੈਂਕਿੰਗ ਕਾਰਨ ਭਰਤੀ ਟੀਮ ਨੂੰ ਚੈਂਪੀਅਨ ਐਲਾਨ ਦਿੱਤਾ ਗਿਆ ਹੈ।

ਭਾਰਤੀ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਜਦੋਂ ਮੈਚ ਰੋਕਿਆ ਗਿਆ ਤਾਂ ਅਫਗਾਨਿਸਤਾਨ ਨੇ 18.2 ਓਵਰਾਂ ‘ਚ ਪੰਜ ਵਿਕਟਾਂ ‘ਤੇ 112 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਮੁਕਾਬਲਾ ਨਹੀਂ ਹੋ ਸਕਿਆ। ਇਸ ਗੋਲਡ ਦੀ ਮੱਦਦ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 27 ਸੋਨ ਹੋ ਗਈ ਹੈ। ਭਾਰਤ ਦੇ ਹੁਣ ਤੱਕ 102 ਮੈਡਲ ਹਨ।