ਚੰਡੀਗੜ੍ਹ 05 ਅਕਤੂਬਰ 2023: ਏਸ਼ੀਆਈ ਖੇਡਾਂ 2023 ‘ਚ ਬਜਰੰਗ ਪੂਨੀਆ (Bajrang Punia) ਨੂੰ ਫ੍ਰੀਸਟਾਈਲ ਕੁਸ਼ਤੀ ‘ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਈਰਾਨ ਦੇ ਅਮੋਜ਼ਦਖਲੀ ਨੇ ਉਸ ਨੂੰ ਹਰਾਇਆ। ਬਜਰੰਗ ਤੋਂ ਇਲਾਵਾ ਅਮਨ, ਸੋਨਮ ਅਤੇ ਕਿਰਨ ਨੂੰ ਵੀ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਚਾਰੇ ਪਹਿਲਵਾਨ ਕਾਂਸੀ ਦੇ ਤਮਗੇ ਲਈ ਖੇਡਣਗੇ। ਕਾਂਸੀ ਦੇ ਤਮਗੇ ਦੇ ਮੈਚ ਅੱਜ ਦੁਪਹਿਰ 2.30 ਵਜੇ ਸ਼ੁਰੂ ਹੋਣਗੇ।
ਮਾਰਚ 3, 2026 12:46 ਬਾਃ ਦੁਃ




