July 7, 2024 5:32 pm
Anant Singh

Asian Games 2023: ਨਿਸ਼ਾਨੇਬਾਜ਼ ਅਨੰਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਮਗਾ

ਚੰਡੀਗੜ੍ਹ, 27 ਸਤੰਬਰ 2023: ਏਸ਼ੀਆਈ ਖੇਡਾਂ 2023 ‘ਚ ਅਨੰਤ ਸਿੰਘ (Anant Singh) ਨੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਲਈ ਇੱਕ ਹੋਰ ਤਮਗਾ ਜਿੱਤਿਆ ਹੈ। ਅਨੰਤ ਨੇ 60 ਵਿੱਚੋਂ 58 ਸ਼ਾਟ ਨਿਸ਼ਾਨੇ ‘ਤੇ ਲਾਏ ਅਤੇ ਚਾਂਦੀ ਦਾ ਤਮਗਾ ਆਪਣੇ ਨਾਂ ਕਰ ਲਿਆ । ਇਸ ਦੇ ਨਾਲ ਹੀ ਕੁਵੈਤ ਦੇ ਅਬਦੁੱਲਾ ਅਲਰਾਸੀਦੀ ਨੇ 60 ‘ਚੋਂ 60 ਸਹੀ ਨਿਸ਼ਾਨੇ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਜਿੱਤਿਆ।

ਏਸ਼ੀਆਈ ਖੇਡਾਂ 2023 ‘ਚ ਭਾਰਤ ਨੂੰ ਅੱਜ ਆਪਣੇ ਨਿਸ਼ਾਨੇਬਾਜ਼ਾਂ ਤੋਂ ਕੁਝ ਹੋਰ ਤਮਗਿਆਂ ਦੀ ਉਮੀਦ ਹੋਵੇਗੀ। ਭਾਰਤ ਨੂੰ ਮੁਕਾਬਲੇ ਦੇ ਪਹਿਲੇ ਦਿਨ ਪੰਜ, ਦੂਜੇ ਦਿਨ ਛੇ ਅਤੇ ਤੀਜੇ ਦਿਨ ਤਿੰਨ ਤਮਗੇ ਮਿਲੇ। ਭਾਰਤ ਕੁੱਲ 22 ਤਮਗਿਆਂ ਨਾਲ ਤਗ਼ਮਾ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ। ਇਸ ਵਿੱਚ ਪੰਜ ਸੋਨ, ਸੱਤ ਚਾਂਦੀ ਅਤੇ 10 ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਅੱਜ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ, ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਹਨ ।