ਚੰਡੀਗੜ੍ਹ, 27 ਸਤੰਬਰ 2023: ਨਿਸ਼ਾਨੇਬਾਜ਼ੀ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸੇ ਈਵੈਂਟ ਵਿੱਚ ਸਿਫ਼ਤ ਕੌਰ ਸਮਰਾ (Sift Kaur Samra) ਅਤੇ ਆਸ਼ੀ ਨੇ ਸੋਨ ਅਤੇ ਕਾਂਸੀ ਦੇ ਤਮਗਾ ਜਿੱਤਿਆ ਹੈ । ਸਿਫ਼ਤ ਕੌਰ ਸਮਰਾ ਨੇ ਸ਼ੂਟਿੰਗ ਦੇ 50 ਮੀਟਰ ਥ੍ਰੀ ਪੋਜ਼ੀਸ਼ਨ ਰਾਈਫ਼ਲ ਵਿੱਚ 10.2 ਅੰਕ ਹਾਸਲ ਕਰਕੇ ਆਸਾਨੀ ਨਾਲ ਸੋਨ ਤਮਗਾ ਜਿੱਤ ਲਿਆ। ਇਸ ਦੇ ਨਾਲ ਹੀ ਆਸ਼ੀ ਨੇ ਇਸੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਏਸ਼ਿਆਈ ਖੇਡਾਂ 2023 ਵਿੱਚ ਸਿਫ਼ਤ ਕੌਰ ਭਾਰਤ ਲਈ ਸਿੰਗਲ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਅਥਲੀਟ ਹੈ। ਇਸ ਤੋਂ ਪਹਿਲਾਂ ਟੀਮ ਈਵੈਂਟ ਵਿੱਚ ਤਿੰਨੇ ਸੋਨ ਤਮਗੇ ਆਏ ਸਨ।ਸੋਨ ਤਮਗਾ ਜਿੱਤਣ ਦੇ ਨਾਲ ਹੀ ਸਿਫ਼ਤ ਕੌਰ ਸਮਰਾ (Sift Kaur Samra) ਨੇ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਸਿਫ਼ਤ ਕੌਰ ਨੇ 469.6 ਦਾ ਸਕੋਰ ਬਣਾਇਆ ਜੋ ਪਿਛਲੇ ਰਿਕਾਰਡ ਨਾਲੋਂ 2.6 ਵੱਧ ਹੈ।
ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 ਦੇ ਚੌਥੇ ਦਿਨ ਕਈ ਮੁਕਾਬਲੇ ਹੋਣੇ ਹਨ, ਜਿਸ ‘ਚ ਭਾਰਤ ਨੂੰ ਤਮਗੇ ਦੀ ਉਮੀਦ ਹੈ। ਭਾਰਤੀ ਟੀਮ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ ਪਹਿਲੇ ਚੌਥੇ ਦਿਨ 5 ਸੋਨੇ ਸਮੇਤ ਕੁੱਲ 18 ਤਗਮੇ ਜਿੱਤ ਲਏ ਹਨ । ਭਾਰਤ ਇਸ ਸਮੇਂ ਏਸ਼ੀਆਈ ਖੇਡਾਂ ਦੀ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ। ਭਾਰਤੀ ਅਥਲੀਟ ਵੱਧ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।