Asian Champions Trophy- The Unmute

Asian Champions Trophy: ਭਾਰਤੀ ਮਹਿਲਾ ਹਾਕੀ ਟੀਮ ਮੰਗਲਵਾਰ ਨੂੰ ਕੋਰੀਆ ਹੋਈ ਰਵਾਨਾ

ਚੰਡੀਗੜ੍ਹ 1 ਦਸੰਬਰ 2021: (Women Asian Champions Trophy 2021) ਭਾਰਤੀ ਮਹਿਲਾ ਹਾਕੀ ਟੀਮ ਏਸ਼ੀਅਨ ਚੈਂਪੀਅਨਸ ਟਰਾਫ਼ੀ ਲਈ ਮੰਗਲਵਾਰ ਨੂੰ ਕੋਰੀਆ ਰਵਾਨਾ ਹੋ ਗਈ।ਇਹ ਚੈਂਪੀਅਨਸ਼ਿਪ 5 ਦਸੰਬਰ ਤੋਂ ਡੋਂਗੀ ‘ਚ ਹੋਣ ਵਾਲੀ ਹੈ | ਇਹ ਟੋਕੀਓ ਓਲੰਪਿਕ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਟੂਰਨਾਮੈਂਟ ਹੈ। ਇਸ ਵਨ-ਪੂਲ ਮੁਕਾਬਲੇ ਵਿੱਚ ਭਾਰਤ ਨੂੰ ਚੀਨ, ਕੋਰੀਆ, ਜਾਪਾਨ, ਥਾਈਲੈਂਡ ਅਤੇ ਮਲੇਸ਼ੀਆ ਦਾ ਨਾਲ ਮੈਚ ਖੇਡੇਗੀ। ਭਾਰਤ ਆਪਣਾ ਪਹਿਲਾ ਮੈਚ 5 ਦਸੰਬਰ ਨੂੰ ਥਾਈਲੈਂਡ ਨਾਲ ਖੇਡਿਆ ਜਾਵੇਗਾ, ਤੇ 6 ਦਸੰਬਰ ਨੂੰ ਮਲੇਸ਼ੀਆ ਨਾਲ ਮੁਕਾਬਲਾ ਕਰੇਗੀ ।ਟੀਮ ਆਪਣੇ ਤੀਜੇ ਮੈਚ ‘ਚ 8 ਦਸੰਬਰ ਨੂੰ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਕੋਰੀਆ ਨਾਲ ਭਿੜੇਗੀ, ਜਦਕਿ 9 ਦਸੰਬਰ ਨੂੰ ਚੀਨ ਅਤੇ 11 ਦਸੰਬਰ ਨੂੰ ਜਾਪਾਨ ਦਾ ਸਾਹਮਣਾ ਕਰੇਗੀ।

ਏਸ਼ੀਅਨ ਚੈਂਪੀਅਨਸ ਟਰਾਫ਼ੀ (Asian Champions Trophy) ਲਈ ਟੀਮ ਦੀ ਅਗਵਾਈ ਸਵਿਤਾ ਕਰੇਗੀ |ਇਸਦੇ ਨਾਲ ਹੀ ਸਵਿਤਾ ਨੇ ਕਿਹਾ, ”ਯਕੀਨੀ ਤੌਰ ‘ਤੇ ਪੂਰੀ ਟੀਮ ਰੋਮਾਂਚਿਤ ਹੈ। ਓਲੰਪਿਕ ਤੋਂ ਬਾਅਦ ਇਹ ਸਾਡਾ ਪਹਿਲਾ ਟੂਰਨਾਮੈਂਟ ਹੈ , ਅਤੇ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਟੀਮ ਵਿੱਚ ਬਹੁਤ ਸਾਰੇ ਨੌਜਵਾਨ ਖਿਡਾਰੀ ਹੋਣ ਅਤੇ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦੇ ਨਾਲ, ਉਹ ਅਨੁਭਵ ਹਾਸਲ ਕਰਨ ਲਈ ਉਤਸੁਕ ਹਨ। ਵਿਸ਼ਵ ਦੀ 9ਵੇਂ ਨੰਬਰ ਦੀ ਟੀਮ ਇੰਡੀਆ ਟੂਰਨਾਮੈਂਟ ਦੀ ਚੋਟੀ ਦੀ ਰੈਂਕਿੰਗ ਵਾਲੀ ਟੀਮ ਹੈ। 2021 ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ, ਏਸ਼ੀਅਨ ਹਾਕੀ ਫੈਡਰੇਸ਼ਨ ਦੁਆਰਾ ਆਯੋਜਿਤ ਛੇ ਸਰਵੋਤਮ ਏਸ਼ੀਆਈ ਮਹਿਲਾ ਰਾਸ਼ਟਰੀ ਟੀਮਾਂ ਲਈ ਇੱਕ ਦੋ-ਸਾਲਾ ਫੀਲਡ ਹਾਕੀ ਟੂਰਨਾਮੈਂਟ, ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਛੇਵਾਂ ਐਡੀਸ਼ਨ ਹੋਵੇਗਾ।ਇਨ੍ਹਾਂ ਵਿੱਚ ਚੀਨ,ਜਪਾਨ,ਇੰਡੀਆ,ਮਲੇਸ਼ੀਆ,ਦੱਖਣੀ ਕੋਰੀਆ ,ਥਾਈਲੈਂਡ ਹਿੱਸਾ ਲੈਣਗੀਆਂ|

ਪਿਛਲੀ ਏਸ਼ੀਅਨ ਚੈਂਪੀਅਨਸ ਟਰਾਫ਼ੀ ‘ਚ ਭਾਰਤ ਦੱਖਣੀ ਕੋਰੀਆ ਤੋਂ ਫਾਈਨਲ ਮੈਚ ਵਿਚ ਹਰ ਮਿਲੀ ਸੀ| ਇਸ ਮੈਚ ਵਿੱਚ ਭਾਰਤ ਇਕ ਵੀ ਗੋਲ ਨਹੀਂ ਦਾਗ ਸਕਿਆ ਸੀ | ਭਾਰਤ ਇਸ ਮੈਚ ਵਿਚ 0-1 ਹਰ ਗਈ ਸੀ |ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਫਾਈਨਲ ਵਿਚ ਹਰ ਗਈ ਸੀ ਇਸ ਮੈਚ ਵਿਚ ਦੱਖਣੀ ਕੋਰੀਆ ਦੀ ਯੰਗਸੀਲ ਨੇ 24ਵੇਂ ਮਿੰਟ ‘ਚ ਗੋਲ ਕਰ ਆਪਣੀ ਖਾਤਾ ਖੋਲਿਆ ਸੀ |ਭਾਰਤ ਮੈਚ ਵਿਚ ਪੇਨਲਟੀ ਕਾਰਨਰ ਤੇ ਨਾਕਾਮ ਰਿਹਾ ਸੀ |

Scroll to Top