July 7, 2024 2:02 pm
Asia Cup

Asia Cup: ਭਾਰਤ-ਪਾਕਿਸਤਾਨ ਮੈਚ ਲਈ ਹੋਵੇਗਾ ਰਿਜ਼ਰਵ ਡੇਅ, 10 ਸਤੰਬਰ ਨੂੰ ਕੋਲੰਬੋ ‘ਚ ਮੀਂਹ ਪੈਣ ਦੇ ਆਸਾਰ

ਚੰਡੀਗੜ੍ਹ, 08 ਸਤੰਬਰ 2023: ਏਸ਼ੀਆ ਕੱਪ (Asia Cup) ਦੇ ਸੁਪਰ-4 ਪੜਾਅ ‘ਚ ਕੋਲੰਬੋ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਪੂਰਾ ਨਾ ਹੋਣ ‘ਤੇ 11 ਸਤੰਬਰ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਏਸ਼ੀਆ ਕੱਪ ਦੇ ਸੁਪਰ-4 ਪੜਾਅ ਦਾ ਤੀਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 10 ਸਤੰਬਰ ਨੂੰ ਕੋਲੰਬੋ, ਸ਼੍ਰੀਲੰਕਾ ‘ਚ ਖੇਡਿਆ ਜਾਵੇਗਾ। ਇਸ ਦਿਨ ਕੋਲੰਬੋ ਵਿੱਚ ਮੀਂਹ ਪੈਣ ਦੀ 90% ਸੰਭਾਵਨਾ ਹੈ। ਤਾਪਮਾਨ 26 ਤੋਂ 32 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੋਲੰਬੋ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਪੂਰਾ ਨਾ ਹੋਣ ‘ਤੇ 11 ਸਤੰਬਰ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਜਿੱਥੇ 10 ਸਤੰਬਰ ਨੂੰ ਮੈਚ ਰੁਕਿਆ ਤਾਂ ਇਹ 11 ਸਤੰਬਰ ਨੂੰ ਖੇਡਿਆ ਜਾਵੇਗਾ। ਦਰਅਸਲ, ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਜਿਕਰਯੋਗ ਹੈ ਕਿ ਏਸ਼ੀਆ ਕੱਪ (Asia Cup) ‘ਚ ਕਿਸੇ ਵੀ ਸੁਪਰ-4 ਮੈਚ ਲਈ ਕੋਈ ਰਿਜ਼ਰਵ ਡੇ ਨਹੀਂ ਹੈ, ਸਿਰਫ ਭਾਰਤ-ਪਾਕਿਸਤਾਨ ਲਈ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਮੈਚ ‘ਚ ਮੀਂਹ ਪੈਂਦਾ ਹੈ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ। ਭਾਰਤ-ਪਾਕਿਸਤਾਨ ਮੈਚ ਤੋਂ ਇਲਾਵਾ ਰਿਜ਼ਰਵ-ਡੇ ਸਿਰਫ ਏਸ਼ੀਆ ਕੱਪ 2023 ਦੇ ਫਾਈਨਲ ਲਈ ਰੱਖਿਆ ਗਿਆ ਹੈ।

ਏਕੁਆ ਵੈਦਰ ਦੇ ਅਨੁਸਾਰ, ਸ਼੍ਰੀਲੰਕਾ ਦੇ ਮੌਸਮ ਵਿਭਾਗ ਦੇ ਅਨੁਸਾਰ, ਕੋਲੰਬੋ ਵਿੱਚ ਮੈਚ ਦੇ ਸਮੇਂ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਖੇਡਿਆ ਜਾਣਾ ਹੈ। ਟਾਸ ਦੁਪਹਿਰ 2.30 ਵਜੇ ਹੋਵੇਗਾ।