ਚੰਡੀਗੜ੍ਹ, 30 ਅਗਸਤ 2023: ਏਸ਼ੀਆ ਕੱਪ (Asia Cup) ਦਾ 16ਵਾਂ ਐਡੀਸ਼ਨ ਬੁੱਧਵਾਰ (30 ਅਗਸਤ) ਨੂੰ ਆਗਾਜ਼ ਹੋ ਚੁੱਕਾ ਹੈ | ਪਾਕਿਸਤਾਨ ਦੀ ਗਾਇਕਾ ਆਇਮਾ ਬੇਗ ਅਤੇ ਨੇਪਾਲ ਦੀ ਗਾਇਕਾ ਤ੍ਰਿਸ਼ਾਲਾ ਗੁਰੂਂਗ ਨੇ ਏਸ਼ੀਆ ਕੱਪ 2023 ਦੇ ਉਦਘਾਟਨੀ ਸਮਾਗਮ ਵਿੱਚ ਪੇਸ਼ਕਾਰੀ ਦਿੱਤੀ। ਦੋਵਾਂ ਗਾਇਕਾਂ ਨੇ ਆਪਣੀ ਪੇਸ਼ਕਾਰੀ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਏਸ਼ੀਆ ਕੱਪ (Asia Cup) ਦੀ ਸ਼ੁਰੂਆਤ ਮੁਲਤਾਨ ਵਿੱਚ ਪਾਕਿਸਤਾਨ ਅਤੇ ਨੇਪਾਲ ਦੇ ਮੈਚ ਨਾਲ ਹੋ ਗਈ ਹੈ। ਏਸ਼ੀਆ ਕੱਪ 2023 ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨੇਪਾਲ ਦੀ ਟੀਮ ਪਹਿਲੀ ਵਾਰ ਪਾਕਿਸਤਾਨ ਨਾਲ ਕਿਸੇ ਵੀ ਫਾਰਮੈਟ ਵਿੱਚ ਖੇਡ ਰਹੀ ਹੈ। ਦੋਵਾਂ ਟੀਮਾਂ ਨੂੰ ਏਸ਼ੀਆ ਕੱਪ ਦੇ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਭਾਰਤੀ ਟੀਮ ਵੀ ਸ਼ਾਮਲ ਹੈ। ਪਾਕਿਸਤਾਨ ਨੇ ਨੇਪਾਲ ਨੂੰ 343 ਦੌੜਾਂ ਦਾ ਟੀਚਾ ਦਿੱਤਾ ਹੈ | ਬਾਬਰ ਆਜ਼ਮ ਨੇ 131 ਗੇਂਦਾ ਵਿੱਚ 150 ਦੌੜਾਂ ਬਣਾਈਆਂ ਹਨ |