ਚੰਡੀਗੜ੍ਹ, 14 ਮਈ, 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਇਸ ਸਾਲ ਦੇ ਹੀਰੋ ਏਸ਼ੀਆ ਕੱਪ ਹਾਕੀ (Hero Asia Cup Hockey) ‘ਚ ਪਾਕਿਸਤਾਨ ਦੀ ਭਾਗੀਦਾਰੀ ਅਸੰਭਵ ਜਾਪਦੀ ਹੈ। ਦਰਅਸਲ, ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਦੇ ਵਿਚਕਾਰ ਬਿਹਾਰ ਦੇ ਰਾਜਗੀਰ ‘ਚ ਖੇਡਿਆ ਜਾਵੇਗਾ। ਮੇਜ਼ਬਾਨ ਭਾਰਤ, ਪਾਕਿਸਤਾਨ, ਜਾਪਾਨ, ਕੋਰੀਆ, ਚੀਨ, ਮਲੇਸ਼ੀਆ, ਓਮਾਨ ਅਤੇ ਚੀਨੀ ਤਾਈਪੇ ਇਸ ‘ਚ ਹਿੱਸਾ ਲੈਣਗੇ। ਇਹ ਅਗਲੇ ਸਾਲ ਨੀਦਰਲੈਂਡਜ਼ ਅਤੇ ਬੈਲਜੀਅਮ ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਇੱਕ ਕੁਆਲੀਫਾਈਂਗ ਟੂਰਨਾਮੈਂਟ ਵੀ ਹੈ।
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਦਾ ਕਹਿਣਾ ਹੈ ਕਿ “ਹੁਣ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗਾ, ਪਰ ਅਸੀਂ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਜਿਵੇਂ ਕਿ ਪਹਿਲਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਵੇਲੇ ਕੁਝ ਨਹੀਂ ਕਿਹਾ ਜਾ ਸਕਦਾ। ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਹੁਣੇ ਕੁਝ ਵੀ ਕਹਿਣਾ ਮੁਸ਼ਿਕਲ ਹੈ।
ਦਰਅਸਲ, ਹੀਰੋ ਏਸ਼ੀਆ ਕੱਪ ਹਾਕੀ (Hero Asia Cup Hockey) 27 ਅਗਸਤ ਨੂੰ ਹੋਣਾ ਹੈ ਅਤੇ ਇਸ ਲਈ ਅਜੇ ਤਿੰਨ ਮਹੀਨੇ ਬਾਕੀ ਹਨ ਪਰ ਅਸੀਂ ਸਰਕਾਰ ਦੀ ਸਲਾਹ ਦੀ ਪਾਲਣਾ ਕਰਾਂਗੇ। ਇਸ ‘ਚ ਕੋਈ ਸ਼ੱਕ ਨਹੀਂ ਹੈ।” ਜਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਹਮਲੇ ‘ਚ 26 ਭਾਰਤੀ ਮਾਰੇ ਗਏ ਸਨ। ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਭਾਰਤ ਦੇ ਸ਼ਾਨਦਾਰ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ। ਫਿਲਹਾਲ ਦੋਵੇਂ ਦੇਸ਼ਾਂ ਵਿਚਾਲੇ ਜੰਗਬੰਦੀ ਨਾਲ ਹਾਲਾਤ ਸਥਿਰ ਹਨ |
Read More: ਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ ਦੀ ਤਾਰੀਖ਼ ਦਾ ਐਲਾਨ