ਚੰਡੀਗੜ੍ਹ 01 ਜੂਨ 2022: (Asia Cup Hockey 2022) ਭਾਰਤੀ ਹਾਕੀ ਟੀਮ (Indian Hockey Team) ਨੇ ਜਪਾਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਤੀਜੇ ਸਥਾਨ ਲਈ ਹੋਏ ਮੈਚ ਵਿੱਚ ਭਾਰਤ ਨੇ ਜਪਾਨ (Japan) ਨੂੰ 1-0 ਨਾਲ ਹਰਾ ਦਿੱਤਾ ਹੈ । ਮੈਚ ‘ਚ ਭਾਰਤ ਲਈ ਰਾਜ ਕੁਮਾਰ ਪਾਲ ਨੇ ਸੱਤਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਜਿਕਰਯੋਗ ਹੈ ਕਿ ਮਨਜੀਤ ਪਾਲ ਨੂੰ ਪੀਲਾ ਕਾਰਡ ਮਿਲਣ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਦੇ ਅਖਿਰੀ 10 ਮਿੰਟ ਕੇਵਲ 10 ਖਿਡਾਰੀਆਂ ਨਾਲ ਹੀ ਖੇਡੇ।
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਚੈਂਪੀਅਨ ਭਾਰਤ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਭਾਰਤੀ ਟੀਮ ਨੇ ਦੱਖਣੀ ਕੋਰੀਆ ਨਾਲ 4-4 ਨਾਲ ਡਰਾਅ ਖੇਡਿਆ। ਜਿਕਰਯੋਗ ਹੈ ਕਿ ਇਸ ਤਰਾਂ 2013 ਜਦੋਂ ਭਾਰਤੀ ਟੀਮ ਇਸੇ ਟੂਰਨਾਮੈਂਟ ਦੇ ਫਾਈਨਲ ਵਿੱਚ ਦੱਖਣੀ ਕੋਰੀਆ ਤੋਂ 4-3 ਨਾਲ ਹਾਰ ਗਈ ਸੀ। ਇਸਦੇ ਨਾਲ ਹੀ ਮੈਚ ਡਰਾਅ ਹੋਣ ਨਾਲ ਕੋਰੀਆਈ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।