ਏਸ਼ੀਆ ਕੱਪ 2025 ਸ਼ਡਿਊਲ

ਏਸ਼ੀਆ ਕੱਪ 2025 ਦਾ ਸ਼ਡਿਊਲ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?

ਸਪੋਰਟਸ, 20 ਅਗਸਤ 2025: Asia Cup 2025 Schedule: ਏਸ਼ੀਆ ਕੱਪ 2025 ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸਦੇ ਅਗਲੇ ਦਿਨ ਭਾਰਤੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਖ਼ਿਲਾਫ ਖੇਡੇਗੀ। ਏਸ਼ੀਆ ਕੱਪ ਸ਼ਡਿਊਲ ਮੁਤਾਬਕ ਭਾਰਤ ਅਤੇ ਪਾਕਿਸਤਾਨ ਦਾ ਰੋਮਾਂਚਕ ਮੈਚ 14 ਸਤੰਬਰ ਨੂੰ ਹੋਵੇਗਾ | ਜੇਕਰ ਦੋਵੇਂ ਟੀਮਾਂ ਸੁਪਰ 4 ਪੜਾਅ ਅਤੇ ਫਾਈਨਲ ‘ਚ ਪਹੁੰਚ ਜਾਂਦੀਆਂ ਹਨ ਤਾਂ ਉਹ ਤਿੰਨ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਸਕਦੀਆਂ ਹਨ।

ਏਸ਼ੀਆ ਕੱਪ 2025 ਟੂਰਨਾਮੈਂਟ ਦੇ 19 ਮੈਚਾਂ ‘ਚੋਂ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਹੋਣਗੇ | ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੁਆਰਾ ਕਰਵਵਾਏ ਜਾ ਰਹੇ ਏਸ਼ੀਆ ਕੱਪ ਦੀ ਸਥਾਪਨਾ 1983 ‘ਚ ਕੀਤੀ ਗਈ ਸੀ ਅਤੇ ਹਰ ਦੋ ਸਾਲਾਂ ਬਾਅਦ ਮਹਾਂਦੀਪੀ ਚੈਂਪੀਅਨ ਦਾ ਤਾਜ ਪਹਿਨਾਉਣ ਲਈ ਕਰਵਾਇਆ ਜਾਂਦਾ ਹੈ |

ਹੁਣ ਇਸਦੇ 17ਵੇਂ ਐਡੀਸ਼ਨ ‘ਚ ਏਸ਼ੀਆ ਕੱਪ ਕ੍ਰਿਕਟ ਮੁਕਾਬਲੇ ‘ਚ ਅੱਠ ਟੀਮਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਨੂੰ ਦੋ ਸਮੂਹਾਂ ‘ਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 4 ਪੜਾਅ ‘ਚ ਜਾਣਗੀਆਂ, ਜਿੱਥੇ ਚੋਟੀ ਦੀਆਂ ਦੋ ਟੀਮਾਂ 28 ਸਤੰਬਰ ਨੂੰ ਫਾਈਨਲ ‘ਚ ਭਿੜਨਗੀਆਂ।

ਏਸ਼ੀਆ ਕੱਪ 2025 ਲਈ ਕ੍ਰਿਕਟ ਟੀਮਾਂ

ਗਰੁੱਪ ਏ: ਭਾਰਤ, ਪਾਕਿਸਤਾਨ, ਯੂਏਈ, ਓਮਾਨ

ਗਰੁੱਪ ਬੀ: ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਹਾਂਗਕਾਂਗ

ਟੂਰਨਾਮੈਂਟ ਅਫਗਾਨਿਸਤਾਨ ਅਤੇ ਹਾਂਗਕਾਂਗ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ। ਭਾਰਤ ਅਗਲੇ ਦਿਨ ਯੂਏਈ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਮੌਜੂਦਾ ਚੈਂਪੀਅਨ ਭਾਰਤ ਏਸ਼ੀਆ ਕੱਪ ਕ੍ਰਿਕਟ ਇਤਿਹਾਸ ‘ਚ ਸਭ ਤੋਂ ਸਫਲ ਟੀਮ ਹੈ, ਜਿਸਨੇ ਅੱਠ ਵਾਰ ਖ਼ਿਤਾਬ ਜਿੱਤਿਆ ਹੈ। ਸ਼੍ਰੀਲੰਕਾ ਨੇ ਛੇ ਵਾਰ ਏਸ਼ੀਆ ਕੱਪ ਜਿੱਤਿਆ ਹੈ, ਜਦੋਂ ਕਿ ਪਾਕਿਸਤਾਨ ਦੋ ਵਾਰ ਜੇਤੂ ਰਿਹਾ ਹੈ।

2016 ਤੋਂ ਵਾਰੋ-ਵਾਰੀ ਵਨਡੇ ਅਤੇ ਟੀ20 ਫਾਰਮੈਟਾਂ ‘ਚ ਖੇਡਿਆ ਜਾਣ ਵਾਲਾ ਏਸ਼ੀਆ ਕੱਪ ਅਗਲੇ ਸਾਲ ਟੀ20 ਵਿਸ਼ਵ ਕੱਪ ਤੋਂ ਪਹਿਲਾਂ 20-ਓਵਰਾਂ ਦੇ ਫਾਰਮੈਟ ‘ਚ ਹੋਵੇਗਾ। ਸ਼੍ਰੀਲੰਕਾ ਨੇ 2022 ‘ਚ ਟੀ20 ਫਾਰਮੈਟ ‘ਚ ਖੇਡੇ ਗਏ ਆਖਰੀ ਏਸ਼ੀਆ ਕੱਪ ‘ਚ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।

ਏਸ਼ੀਆ ਕੱਪ 2025 ਦਾ ਸ਼ਡਿਊਲ

9 ਸਤੰਬਰ, 2025 (ਗਰੁੱਪ ਬੀ)
ਅਫਗਾਨਿਸਤਾਨ ਬਨਾਮ ਹਾਂਗਕਾਂਗ
ਅਬੂ ਧਾਬੀ, ਸ਼ਾਮ 7:30

10 ਸਤੰਬਰ, 2025 (ਗਰੁੱਪ ਏ)
ਭਾਰਤ ਬਨਾਮ ਯੂਏਈ
ਦੁਬਈ, ਸ਼ਾਮ 7:30

11 ਸਤੰਬਰ, 2025 (ਗਰੁੱਪ ਬੀ)
ਬੰਗਲਾਦੇਸ਼ ਬਨਾਮ ਹਾਂਗਕਾਂਗ, ਚੀਨ
ਅਬੂ ਧਾਬੀ, ਸ਼ਾਮ 7:30

12 ਸਤੰਬਰ, 2025 (ਗਰੁੱਪ ਏ)
ਪਾਕਿਸਤਾਨ ਬਨਾਮ ਓਮਾਨ
ਦੁਬਈ, ਸ਼ਾਮ 7:30

13 ਸਤੰਬਰ, 2025 (ਗਰੁੱਪ ਬੀ)
ਬੰਗਲਾਦੇਸ਼ ਬਨਾਮ ਸ਼੍ਰੀਲੰਕਾ
ਅਬੂ ਧਾਬੀ, ਸ਼ਾਮ 7:30

14 ਸਤੰਬਰ, 2025 (ਗਰੁੱਪ ਏ)
ਭਾਰਤ ਬਨਾਮ ਪਾਕਿਸਤਾਨ
ਦੁਬਈ, ਸ਼ਾਮ 7:30

15 ਸਤੰਬਰ, 2025 (ਗਰੁੱਪ ਏ)
ਯੂਏਈ ਬਨਾਮ ਓਮਾਨ
ਅਬੂ ਧਾਬੀ, ਸ਼ਾਮ 5:30

15 ਸਤੰਬਰ, 2025 (ਗਰੁੱਪ ਬੀ)
ਸ਼੍ਰੀਲੰਕਾ ਬਨਾਮ ਹਾਂਗਕਾਂਗ
ਦੁਬਈ, ਸ਼ਾਮ 7:30

16 ਸਤੰਬਰ, 2025 (ਗਰੁੱਪ ਬੀ)
ਬੰਗਲਾਦੇਸ਼ ਬਨਾਮ ਅਫਗਾਨਿਸਤਾਨ
ਅਬੂ ਧਾਬੀ, ਸ਼ਾਮ 7:30

17 ਸਤੰਬਰ, 2025 (ਗਰੁੱਪ ਏ)
ਪਾਕਿਸਤਾਨ ਬਨਾਮ ਯੂਏਈ
ਦੁਬਈ, ਸ਼ਾਮ 7:30

18 ਸਤੰਬਰ, 2025 (ਗਰੁੱਪ ਬੀ)
ਸ਼੍ਰੀਲੰਕਾ ਬਨਾਮ ਅਫਗਾਨਿਸਤਾਨ
ਅਬੂ ਧਾਬੀ, ਸ਼ਾਮ 7:30

19 ਸਤੰਬਰ, 2025 (ਗਰੁੱਪ ਏ)
ਭਾਰਤ ਬਨਾਮ ਓਮਾਨ
ਅਬੂ ਧਾਬੀ, ਸ਼ਾਮ 7:30

20 ਸਤੰਬਰ ,2025 (ਗਰੁੱਪ ਬੀ)
ਕੁਆਲੀਫਾਇਰ 1 ਬਨਾਮ ਗਰੁੱਪ ਬੀ ਕੁਆਲੀਫਾਇਰ 2
ਸੁਪਰ 4, ਸ਼ਾਮ 7:30, ਦੁਬਈ

21 ਸਤੰਬਰ, 2025
ਏ ਕੁਆਲੀਫਾਇਰ 2 ਬਨਾਮ ਗਰੁੱਪ ਏ ਕੁਆਲੀਫਾਇਰ 1
ਸੁਪਰ 4, ਸ਼ਾਮ 7:30, ਦੁਬਈ

23 ਸਤੰਬਰ, 2025
ਗਰੁੱਪ ਏ ਕੁਆਲੀਫਾਇਰ 1 ਬਨਾਮ ਗਰੁੱਪ ਬੀ ਕੁਆਲੀਫਾਇਰ 2
ਸੁਪਰ 4, ਸ਼ਾਮ 7:30, ਅਬੂ ਧਾਬੀ

24 ਸਤੰਬਰ, 2025
ਗਰੁੱਪ ਏ ਕੁਆਲੀਫਾਇਰ 2 ਬਨਾਮ ਗਰੁੱਪ ਬੀ ਕੁਆਲੀਫਾਇਰ 1
ਸੁਪਰ 4, ਸ਼ਾਮ 7:30, ਦੁਬਈ

25 ਸਤੰਬਰ, 2025
ਗਰੁੱਪ ਬੀ ਕੁਆਲੀਫਾਇਰ 2 ਬਨਾਮ ਗਰੁੱਪ ਏ ਕੁਆਲੀਫਾਇਰ 2
ਸੁਪਰ 4, ਸ਼ਾਮ 7:30, ਦੁਬਈ

26 ਸਤੰਬਰ, 2025
ਗਰੁੱਪ ਬੀ ਕੁਆਲੀਫਾਇਰ 1 ਬਨਾਮ ਗਰੁੱਪ ਏ ਕੁਆਲੀਫਾਇਰ 1
ਸੁਪਰ 4, ਸ਼ਾਮ 7:30 ਵਜੇ, ਦੁਬਈ

28 ਸਤੰਬਰ, 2025
ਫਾਈਨਲ, ਦੁਬਈ
ਸ਼ਾਮ 7:30 ਵਜੇ

Read More: Indian team: ਭਾਰਤੀ ਟੀਮ ਦੇ ਇਹ 7 ਖਿਡਾਰੀ ਪਹਿਲੀ ਵਾਰ ਖੇਡਣਗੇ ਏਸ਼ੀਆ ਕੱਪ

Scroll to Top