ਚੰਡੀਗੜ੍ਹ, 26 ਜੁਲਾਈ 2023: ਇਲਾਹਾਬਾਦ ਹਾਈਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਵਾਰਾਨਸੀ ਦੇ ਗਿਆਨਵਾਪੀ (Gyanvapi) ਕੈਂਪਸ ਦਾ ਸਰਵੇਖਣ 31 ਜੁਲਾਈ ਤੱਕ ਪੂਰਾ ਕਰਨ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਗਿਆਨਵਾਪੀ ਪਰਿਸਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਇਸ ਤੋਂ ਪਹਿਲਾਂ ਮੁਸਲਿਮ ਪੱਖ ਨੇ ਇਸ ਸਰਵੇਖਣ ਦਾ ਵਿਰੋਧ ਕੀਤਾ ਸੀ। ਐਡਵੋਕੇਟ SFA ਨਕਵੀ ਨੇ ਕਿਹਾ ਕਿ ਕਾਨੂੰਨ ਪ੍ਰੀ-ਮੈਚਿਓਰ ਪੜਾਅ ‘ਤੇ ਏਐਸਆਈ ਸਰਵੇਖਣ ਦੀ ਇਜਾਜ਼ਤ ਨਹੀਂ ਦਿੰਦਾ। ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਵਕੀਲ ਪੁਨੀਤ ਗੁਪਤਾ ਨੇ ਕਿਹਾ ਕਿ ਅਦਾਲਤ ਗਵਾਹੀ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦੀ।
ਇਸ ਦੌਰਾਨ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲ ਮੌਜੂਦ ਹਨ। ਏਐਸਆਈ ਵਿਗਿਆਨੀ ਆਲੋਕ ਤ੍ਰਿਪਾਠੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਜੀਪੀਆਰ ਵਿਧੀ ਅਤੇ ਫੋਟੋਗ੍ਰਾਫੀ ਵਿਧੀ ਨਾਲ ਸਰਵੇਖਣ ਕਿਵੇਂ ਕੀਤਾ ਜਾਵੇਗਾ। ਆਲੋਕ ਨੇ ਅਦਾਲਤ ਨੂੰ ਦੱਸਿਆ ਕਿ ਵਿਗਿਆਨਕ ਸਰਵੇਖਣ ਨਾਲ ਮੂਲ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।