ਏਐਸਆਈ

ਘਰ ਵਾਪਸ ਪਰਤ ਰਹੇ ਏਐਸਆਈ ਦੀ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਮੌਤ

ਗੁਰਦਾਸਪੁਰ, 14 ਮਾਰਚ 2023: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆ ‘ਚ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ‘ਤੇ ਸਵਾਰ ਪੁਲਿਸ ਮੁਲਾਜਮ ਦੀ ਮੌਤ ਹੋ ਗਈ | ਸੀਆਈਡੀ ਵਿਭਾਗ ‘ਚ ਬਤੌਰ ਏਐਸਆਈ ਦੀ ਡਿਊਟੀ ‘ਤੇ ਤਾਇਨਾਤ ਸੁਬਾਸ਼ ਚੰਦਰ ਬੀਤੇ ਸ਼ਾਮ ਘਰੋਂ ਆਪਣੇ ਮੋਟਰਸਾਈਕਲ ‘ਤੇ ਡਿਊਟੀ ਤੋਂ ਪਰਤ ਰਿਹਾ ਸੀ |

ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸੁਬਾਸ਼ ਚੰਦਰ ਨੇ ਆਪਣੇ ਘਰ ਪਤਨੀ ਅਤੇ ਬੇਟੀ ਨਾਲ ਫੋਨ ਤੇ ਗੱਲ ਕੀਤੀ ਅਤੇ ਜਲਦ ਘਰ ਵਾਪਸ ਆਉਣ ਬਾਰੇ ਦੱਸਿਆ ਸੀ, ਲੇਕਿਨ ਜਦੋਂ ਕਾਫੀ ਸਮਾਂ ਬੀਤਣ ‘ਤੇ ਉਹ ਵਾਪਸ ਘਰ ਨਹੀਂ ਪਰਤੇ ਤਾਂ ਪਤਨੀ ਨੇ ਮੁੜ ਫੋਨ ਕੀਤਾ ਤਾਂ ਪਤਾ ਲਗਾ ਕਿ ਸੁਬਾਸ਼ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ |

ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸੁਬਾਸ਼ ਦੀ ਮੌਤ ਹੋ ਚੁੱਕੀ ਸੀ | ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਉਧਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ | ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ |

ਦੂਜੇ ਆਪਸੀ ਪੁਲਿਸ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਸੀਸੀਟੀਵੀ ਕੈਮਰਾ ਦੀ ਵੀ ਫੋਟੈਜ ਵੱਖ-ਵੱਖ ਥਾਵਾਂ ਤੋਂ ਚੈਕ ਕੀਤੀ ਜਾ ਰਹੀ ਹੈ ਅਤੇ ਜਲਦ ਇਸ ਮਾਮਲੇ ‘ਚ ਅਣਪਛਾਤੇ ਵਾਹਨ ਬਾਰੇ ਪਤਾ ਕੀਤਾ ਜਾਵੇਗਾ | ਮ੍ਰਿਤਕ ਮੁਲਾਜ਼ਮ ਸੁਬਾਸ਼ ਚੰਦਰ ਦਾ ਅੱਜ ਕਾਦੀਆਂ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ |

Scroll to Top