TheUnmute.com

ਦਰਦਨਾਕ ਸੜਕ ਹਾਦਸੇ ‘ਚ ਪੰਜਾਬ ਪੁਲਿਸ ਦੇ ASI ਤੇ ਹੋਮ ਗਾਰਡ ਦੀ ਮੌਤ, ਫੌਜ ਦੇ 4 ਜਵਾਨ ਵੀ ਜ਼ਖਮੀ

ਫ਼ਤਹਿਗੜ੍ਹ ਸਾਹਿਬ, 03 ਮਈ 2023: ਫ਼ਤਹਿਗੜ੍ਹ ਸਾਹਿਬ ਦੇ ਨਬੀਪੁਰ ਇਲਾਕੇ ‘ਚ ਸੜਕੀ ਹਾਦਸਾ (Road Accident) ਵਾਪਰਿਆ। ਇਸ ਹਾਦਸੇ ‘ਚ ਫੌਜ ਦੇ 4 ਜਵਾਨ ਜਖ਼ਮੀ ਹੋ ਗਏ ਅਤੇ ਪੰਜਾਬ ਪੁਲਿਸ ਦੇ ਇੱਕ ਏ.ਐਸ.ਆਈ ਅਤੇ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਨਬੀਪੁਰ ਵਿਖੇ ਜਦੋਂ ਫੌਜ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਤਾਂ ਇੱਕ ਬੱਸ ਨੇ ਫੌਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਦੀ ਜਾਂਚ ਕਰਨ ਲਈ ਨਬੀਪੁਰ ਚੌਂਕੀ ਤੋਂ ਏ.ਐਸ.ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਮੌਕੇ ‘ਤੇ ਗਏ ਸੀ।

Nabipur

ਇਸ ਦੌਰਾਨ ਬੱਸ ਅੱਗੇ ਖੜ੍ਹੇ ਹੋ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੱਛੋਂ ਤੇਜ ਰਫਤਾਰ ਟਰੱਕ ਆਇਆ ਜਿਸਨੂੰ ਰੁਕਣ ਦਾ ਪੁਲਿਸ ਮੁਲਾਜ਼ਮਾਂ ਨੇ ਇਸ਼ਾਰਾ ਵੀ ਕੀਤਾ ਗਿਆ ਸੀ। ਪ੍ਰੰਤੂ ਇਸ ਟਰੱਕ ਡਰਾਈਵਰ ਨੇ ਲਾਪਰਵਾਹੀ ਨਾਲ ਲਿਆ ਕੇ ਟਰੱਕ ਬੱਸ ਵਿੱਚ ਮਾਰਿਆ। ਜਿਸ ਨਾਲ ਬੱਸ ਦੇ ਅੱਗੇ ਖੜੇ ਏ.ਐਸ. ਆਈ ਨਾਜਰ ਸਿੰਘ ਅਤੇ ਹੋਮ ਗਾਰਡ ਜਵਾਨ ਕੁਲਦੀਪ ਸਿੰਘ ਉਪਰ ਚੜ੍ਹ ਗਈ। ਦੋਵੇਂ ਮੁਲਾਜਮਣ ਦੀ ਮੌਤ ਹੋ ਗਈ |

Exit mobile version