June 16, 2024 8:07 am
Swati Maliwal

ਸਵਾਤੀ ਮਾਲੀਵਾਲ ਨੇ ‘ਆਪ’ ‘ਤੇ ਲਾਏ ਗੰਭੀਰ ਦੋਸ਼, ਆਖਿਆ- ਮੇਰੇ ਖ਼ਿਲਾਫ਼ ਬਿਆਨਬਾਜ਼ੀ ਕਰਨ ਦਾ ਕਾਫ਼ੀ ਦਬਾਅ

ਚੰਡੀਗੜ੍ਹ, 22 ਮਈ 2024: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ‘ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਦਿੱਲੀ ‘ਚ ਜ਼ਬਰਦਸਤ ਸਿਆਸਤ ਚੱਲ ਰਹੀ ਹੈ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸ ਰਹੀ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂ ਵੀ ਇਸ ਮਾਮਲੇ ਨੂੰ ਲੈ ਕੇ ‘ਆਪ’ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਵੀ ਆਮ ਆਦਮੀ ਪਾਰਟੀ ‘ਤੇ ਲਗਾਤਾਰ ਹਮਲਾਵਰ ਹਨ। ਮਾਲੀਵਾਲ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ’ਤੇ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰਨ ਦਾ ਕਾਫ਼ੀ ਦਬਾਅ ਹੈ। ਵਰਕਰਾਂ ਨੂੰ ਉਨ੍ਹਾਂ ਵਿਰੁੱਧ ਵੱਖ-ਵੱਖ ਕੰਮ ਸੌਂਪੇ ਜਾ ਰਹੇ ਹਨ।

ਸਵਾਤੀ ਮਾਲੀਵਾਲ (Swati Maliwal) ਨੇ ਐਕਸ ‘ਤੇ ਲਿਖਿਆ, ‘ਕੱਲ੍ਹ ਮੈਨੂੰ ਪਾਰਟੀ ਦੇ ਇਕ ਵੱਡੇ ਆਗੂ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਹਰ ਕਿਸੇ ‘ਤੇ ਬਹੁਤ ਦਬਾਅ ਹੈ, ਉਨ੍ਹਾਂ ਨੂੰ ਸਵਾਤੀ ਵਿਰੁੱਧ ਗੱਲਾਂ ਕਹਿਣੀਆਂ ਹਨ, ਉਸ ਦੀਆਂ ਨਿੱਜੀ ਫੋਟੋਆਂ ਲੀਕ ਕਰਕੇ ਉਸ ਨੂੰ ਤੋੜਨਾ ਹੈ। ਕਿਹਾ ਜਾ ਰਿਹਾ ਹੈ ਕਿ ਜੋ ਵੀ ਉਨ੍ਹਾਂ ਦਾ ਸਮਰਥਨ ਕਰੇਗਾ ਉਸ ਨੂੰ ਪਾਰਟੀ ‘ਚੋਂ ਕੱਢ ਦਿੱਤਾ ਜਾਵੇਗਾ। ਕਿਸੇ ਨੂੰ ਪੀਸੀ ਕਰਨ ਦੀ ਡਿਊਟੀ ਲੱਗੀ ਹੈ ਤੇ ਕਿਸੇ ਨੂੰ ਟਵੀਟ ਕਰਨ ਦੀ ਡਿਊਟੀ ਲੱਗੀ ਹੈ। ਕਿਸੇ ਦੀ ਡਿਊਟੀ ਹੈ ਕਿ ਉਹ ਅਮਰੀਕਾ ਬੈਠੇ ਵਾਲੰਟੀਅਰਾਂ ਨੂੰ ਬੁਲਾ ਕੇ ਮੇਰੇ ਖਿਲਾਫ ਕੁਝ ਕੱਢੇ ਅਤੇ ਉਹ ਕੁਝ ਫਰਜ਼ੀ ਸਟਿੰਗ ਆਪ੍ਰੇਸ਼ਨ ਤਿਆਰ ਕਰਨ।

ਸਵਾਤੀ ਨੇ ਅੱਗੇ ਲਿਖਿਆ, ‘ਤੁਸੀਂ ਹਜ਼ਾਰਾਂ ਦੀ ਫੌਜ ਖੜ੍ਹੀ ਕਰੋ, ਮੈਂ ਇਕੱਲੀ ਇਸ ਦਾ ਸਾਹਮਣਾ ਕਰਾਂਗੀ। ਕਿਉਂਕਿ ਸੱਚ ਮੇਰੇ ਨਾਲ ਹੈ। ਮੈਨੂੰ ਉਨ੍ਹਾਂ ਨਾਲ ਕੋਈ ਨਰਾਜ਼ਗੀ ਨਹੀਂ ਹੈ, ਉਨ੍ਹਾਂ ਕਿਹਾ ਕਿ ਦੋਸ਼ੀ ਬਹੁਤ ਤਾਕਤਵਰ ਆਦਮੀ ਹੈ। ਵੱਡੇ ਤੋਂ ਵੱਡੇ ਆਗੂ ਵੀ ਉਸ ਤੋਂ ਡਰਦੇ ਹਨ। ਉਨ੍ਹਾਂ ਵਿਰੁੱਧ ਸਟੈਂਡ ਲੈਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ। ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ। ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਕਿਵੇਂ ਦਿੱਲੀ ਦੀ ਮਹਿਲਾ ਮੰਤਰੀ ਪਾਰਟੀ ਦੀ ਪੁਰਾਣੀ ਮਹਿਲਾ ਸਾਥੀ ਦੇ ਕਿਰਦਾਰ ਨੂੰ ਹੱਸਦੇ-ਹੱਸਦੇ ਚੀਰ ਹਰਣ ਕਰ ਰਹੀ ਹੈ। ਮੈਂ ਆਪਣੇ ਸਵੈ-ਮਾਣ ਦੀ ਲੜਾਈ ਸ਼ੁਰੂ ਕੀਤੀ ਹੈ, ਮੈਂ ਇਨਸਾਫ਼ ਮਿਲਣ ਤੱਕ ਲੜਦਾ ਰਹਾਂਗੀ। ਮੈਂ ਇਸ ਲੜਾਈ ਵਿਚ ਪੂਰੀ ਤਰ੍ਹਾਂ ਇਕੱਲੀ ਹਾਂ, ਪਰ ਮੈਂ ਹਾਰ ਨਹੀਂ ਮੰਨਾਂਗੀ ।