June 30, 2024 5:45 pm
Ashish Kumar Chaudhary

IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ

ਚੰਡੀਗੜ੍ਹ, 02 ਮਈ 2023: ਟੋਕੀਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਆਸ਼ੀਸ਼ ਕੁਮਾਰ ਚੌਧਰੀ (Ashish Kumar Chaudhary) ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ ਜਾਰੀ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੇ 80 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ।

ਆਸ਼ੀਸ਼ ਕੁਮਾਰ ਚੌਧਰੀ ਨੇ 2021 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਈਰਾਨ ਦੇ ਮੇਸਮ ਘੇਸਲਾਘੀ ਦੇ ਖ਼ਿਲਾਫ਼ ਸਖ਼ਤ ਸੰਘਰਸ਼ ਮੈਚ ਵਿੱਚ 4-1 ਨਾਲ ਜਿੱਤ ਦਰਜ ਕੀਤੀ। ਚੈਂਪੀਅਨਸ਼ਿਪ ਵਿੱਚ 107 ਦੇਸ਼ਾਂ ਦੇ 538 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਕਈ ਓਲੰਪਿਕ ਤਮਗਾ ਜੇਤੂ ਵੀ ਸ਼ਾਮਲ ਹਨ।