ਪੰਜਾਬ ਯੂਨੀਵਰਸਿਟੀ ਸੈਨੇਟ

ਕੇਂਦਰ ਵੱਲੋਂ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਫ਼ੈਸਲਾ ਖਿਲਾਫ਼ ASAP ਤੇ ‘ਆਪ’ ਆਗੂਆਂ ਦਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 07 ਨਵੰਬਰ 2025: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਅਚਾਨਕ ਭੰਗ ਕਰਨ ਫੈਸਲੇ ਦਾ ਪੰਜਾਬ ‘ਚ ਭਾਰੀ ਰੋਸ ਹੈ | ਚੰਡੀਗੜ੍ਹ ਅਤੇ ਪੂਰੇ ਪੰਜਾਬ ‘ਚ ASAP ਦੇ ਹਜ਼ਾਰਾਂ ਵਿਦਿਆਰਥੀਆਂ ਨੇ ਸੜਕਾਂ ‘ਤੇ ਉੱਤਰ ਕੇ ਕੇਂਦਰ ਸਰਕਾਰ ਖ਼ਿਲਾਫ ਰੋਸ ਪ੍ਰਗਟ ਕੀਤਾ ਹੈ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੁਣ ਇਹ ਸਿਰਫ਼ ਯੂਨੀਵਰਸਿਟੀ ਦਾ ਮਸਲਾ ਨਹੀਂ ਰਿਹਾ, ਇਹ ਪੰਜਾਬ ਦੀ ਆਨ-ਬਾਨ-ਸ਼ਾਨ ਦੀ ਲੜਾਈ ਬਣ ਗਈ ਹੈ।

ਮੰਗਲਵਾਰ ਨੂੰ ਚੰਡੀਗੜ੍ਹ ਦੀਆਂ ਸੜਕਾਂ ‘ਤੇ ASAP ਦੇ ਵਿਦਿਆਰਥੀਆਂ ਅਤੇ AAP ਕਾਰਕੁਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ, ਇਸ ‘ਤੇ ਕਿਸੇ ਬਾਹਰੀ ਤਾਕਤ ਦਾ ਕਬਜ਼ਾ ਨਹੀਂ ਹੋਣ ਡਿਉੱਤ ਜਾਵੇਗਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਤਖ਼ਤੀਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ – “ਧੱਕੇ ਨਾਲ ਨਹੀਂ, ਪੰਜਾਬ ਦੀਆਂ ਸੰਸਥਾਵਾਂ ਤੁਹਾਡੀਆਂ ਨਹੀਂ!” ਇਹ ਸਿਰਫ਼ ਪ੍ਰਦਰਸ਼ਨ ਨਹੀਂ ਸੀ, ਇਹ ਪੰਜਾਬ ਦਾ ਆਤਮ-ਸਨਮਾਨ ਬੋਲ ਰਿਹਾ ਸੀ।

ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਇਹ ਕੋਈ ਪ੍ਰਸ਼ਾਸਨਿਕ ਫ਼ੈਸਲਾ ਨਹੀਂ, ਬਲਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ | ਜਿਸਦੇ ਰਾਹੀਂ ਭਾਜਪਾ ਪੰਜਾਬ ਦੀ ਸਭ ਤੋਂ ਪ੍ਰਤਿਸ਼ਠਿਤ ਸਿੱਖਿਆ ਸੰਸਥਾ ‘ਤੇ ਆਪਣਾ ਕੰਟਰੋਲ ਕਰਨਾ ਚਾਹੁੰਦੀ ਹੈ। ਪੰਜਾਬ ਯੂਨੀਵਰਸਿਟੀ ਜੋ 1882 ਤੋਂ ਪੰਜਾਬ ਦੀ ਅਕਾਦਮਿਕ ਅਤੇ ਸੱਭਿਆਚਾਰਕ ਪਛਾਣ ਰਹੀ ਹੈ, ਉਸ ਨੂੰ ਅਚਾਨਕ ਟਾਰਗੇਟ ਕੀਤਾ।

ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਭਾਜਪਾ ਪਹਿਲਾਂ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ, ਫਿਰ ਆਪਣੇ ਲੋਕ ਬਿਠਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਰ ਇਸ ਵਾਰ ਪੰਜਾਬ ‘ਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੜਨ ਨੂੰ ਤਿਆਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਨਾਲ ਧੱਕੇਸ਼ਾਹੀ ਦੀ ਭਾਸ਼ਾ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ “ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ਇਮਾਰਤ ਨਹੀਂ, ਇਹ ਪੰਜਾਬ ਦੀ ਆਤਮਾ ਹੈ। ਇੱਥੋਂ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਨਿਕਲੇ, ਇੱਥੋਂ ਪੰਜਾਬ ਨੂੰ ਲੀਡਰਸ਼ਿਪ ਮਿਲੀ। ਇਸ ਸੰਸਥਾ ਨੂੰ ਸੰਭਾਲਣਾ ਸਾਡਾ ਫ਼ਰਜ਼ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡਾ ਧਰਮ ਹੈ।”

ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ‘ਚ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਜੋ ਵੀ ਕਦਮ ਚੁੱਕਣਾ ਪਵੇਗਾ, ਉਹ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗ਼ਲਤ ਸੂਬੇ ਨੂੰ ਟਾਰਗੇਟ ਕੀਤਾ ਹੈ

ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹਰ ਕਾਲਜ ‘ਚ ASAP ਦੇ ਵਿਦਿਆਰਥੀਆਂ ਨੇ ਧਰਨਾ ਦਿੱਤਾ। ਇਸਦੇ ਨਾਲ ਹੀ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ – ਹਰ ਸ਼ਹਿਰ ‘ਚ ਨੌਜਵਾਨ ਸੜਕਾਂ ‘ਤੇ ਉੱਤਰ ਆਏ। ਯੂਨੀਵਰਸਿਟੀ ਦੇ ਕੈਂਪਸ ‘ਚ ਵਿਰੋਧ ਸਭਾਵਾਂ ਹੋਈਆਂ। ਇੱਕ ਵਿਦਿਆਰਥੀ ਆਗੂ ਨੇ ਕਿਹਾ – “ਅਸੀਂ ਪੰਜਾਬ ਦੀ ਨਵੀਂ ਪੀੜ੍ਹੀ ਹਾਂ ਅਤੇ ਸਾਨੂੰ ਪਤਾ ਹੈ ਕਿ ਆਪਣੇ ਹੱਕ ਕਿਵੇਂ ਲੈਣੇ ਹਨ।

ASAP ਦੇ ਰਾਜ ਪ੍ਰਧਾਨ ਨੇ ਕਿਹਾ ਕਿ “ਅਸੀਂ ਉਹ ਪੀੜ੍ਹੀ ਹਾਂ ਜੋ ਆਪਣੇ ਹੱਕ ਮੰਗਦੀ ਨਹੀਂ, ਖੋਹ ਲੈਂਦੀ ਹੈ।” ASAP ਨੇ ਐਲਾਨ ਕੀਤਾ ਕਿ ਜੇ ਤਿੰਨ ਦਿਨ ‘ਚ ਸੈਨੇਟ ਭੰਗ ਕਰਨ ਦਾ ਫ਼ੈਸਲਾ ਵਾਪਸ ਨਹੀਂ ਲਿਆ ਤਾਂ ਪੂਰੇ ਪੰਜਾਬ ‘ਚ ਚੱਕਾ ਜਾਮ ਕੀਤਾ ਜਾਵੇਗਾ।

ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਪੰਜਾਬ ਦੇ ਸੰਘਰਸ਼ ਦਾ ਇਤਿਹਾਸ ਹੈ। ਇੱਥੋਂ ਸ਼ਹੀਦ ਭਗਤ ਸਿੰਘ, ਸੁਖਦੇਵ ਵਰਗੇ ਕ੍ਰਾਂਤੀਕਾਰੀ ਨਿਕਲੇ। AAP ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਉਹ ਜ਼ਮੀਨ ਹੈ ਜਿੱਥੇ ਅਧਿਕਾਰਾਂ ਲਈ ਲੜਨਾ ਖੂਨ ‘ਚ ਹੈ। ਪੰਜਾਬ ਯੂਨੀਵਰਸਿਟੀ ਨੂੰ ਛੂਹਣ ਦੀ ਕੋਸ਼ਿਸ਼ ਕਰਨਾ ਮਤਲਬ ਪੂਰੇ ਪੰਜਾਬ ਨੂੰ ਚੁਣੌਤੀ ਦੇਣਾ ਹੈ।” ਇਸ ਲਈ ਇਹ ਮੁੱਦਾ ਸਿਰਫ਼ ਅਕਾਦਮਿਕ ਨਹੀਂ ਰਹਿ ਗਿਆ, ਇਹ ਪੰਜਾਬ ਦੀ ਖ਼ੁਦਮੁਖ਼ਤਾਰੀ ਅਤੇ ਸਨਮਾਨ ਦਾ ਸਵਾਲ ਬਣ ਗਿਆ ਹੈ।

Read More: ਪੰਜਾਬੀ ਕਲਚਰਲ ਕੌਂਸਲ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਢਾਂਚੇ ਤਹਿਤ ਸੈਨੇਟ ਤੇ ਸਿੰਡੀਕੇਟ ਚੋਣਾਂ ਬਹਾਲ ਕਰਨ ਦੀ ਮੰਗ

Scroll to Top