Mohali

ਚਰਖੀ ਦਾਦਰੀ ‘ਚ ਨਵੇਂ ਬੱਸ ਸਟੈਂਡ ਦੇ ਲਈ ਸਹੀ ਸਥਾਨ ਮਿਲਦੇ ਹੀ ਨਿਰਮਾਣ ਕਾਰਜ ਚਾਲੂ ਕਰਵਾ ਦਿੱਤਾ ਜਾਵੇਗਾ: ਮੂਲਚੰਦ ਸ਼ਰਮਾ

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਟ੍ਰਾਂਸਪੋਰਟਰ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਬੱਸ ਸਟੈਂਡ ਚਰਖੀ ਦਾਦਰੀ (Charkhi Dadri) ਪੂਰੀ ਤਰ੍ਹਾ ਨਾਲ ਸੰਚਾਲਿਤ ਹੈ। ਚਰਖੀ ਦਾਦਰੀ ਵਿਚ ਨਵੇਂ ਬੱਸ ਸਟੈਂਡ ਦਾ ਨਿਰਮਾਣ ਉਪਯੁਕਤ ਥਾਂ ਦੇ ਉਪਲਬਧ ਹੋਣ ਦੇ ਬਾਅਦ ਕਰਵਾ ਦਿੱਤਾ ਜਾਵੇਗਾ।

ਮੂਲਚੰਦ ਸ਼ਰਮਾ ਅੱਜ ਇੱਥੇ ਚੱਲ ਰਹੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿਚ ਸਵਾਲ ਸਮੇਂ ਦੌਰਾਨ ਦਾਦਰੀ ਤੋਂ ਵਿਧਾਇਕ ਸੋਮਬੀਰ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂੰ ਕਰਵਾਇਆ ਕਿ ਚਰਖੀ ਦਾਦਰੀ ਵਿਚ ਨਵੇਂ ਬੱਸ ਸਟੈਂਡ ਦੇ ਲਈ ਉਪਯੁਕਤ ਸਥਾਨ ਉਪਲਬਧ ਹੁੰਦੇ ਹੀ ਨਿਰਮਾਣ ਕੰਮ ਜਲਦੀ ਚਾਲੂ ਕਰਵਾ ਦਿੱਤਾ ਜਾਵੇਗਾ।

Scroll to Top