Sri Lanka

ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ ਕਿਸੇ ਨੂੰ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗੇ: ਸ਼੍ਰੀਲੰਕਾ ਵਿਦੇਸ਼ ਮੰਤਰੀ

ਚੰਡੀਗੜ੍ਹ, 21 ਮਈ 2024: ਸ਼੍ਰੀਲੰਕਾ (Sri Lanka) ਦਾ ਭਾਰਤ ਨਾਲ ਸੰਬੰਧਾਂ ‘ਤੇ ਅਹਿਮ ਬਿਆਨ ਸਾਹਮਣੇ ਆਇਆ ਹੈ | ਸ਼੍ਰੀਲੰਕਾ ਦਾ ਕਹਿਣਾ ਹੈ ਕਿ ਭਾਰਤ ਦੀ ਸੁਰੱਖਿਆ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀ ਸੁਰੱਖਿਆ ਲਈ ਵਚਨਬੱਧ ਹੈ। ਇੱਕ ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ ਉਹ ਕਿਸੇ ਨੂੰ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ।

ਸ਼੍ਰੀਲੰਕਾ (Sri Lanka) ਦੀਆਂ ਬੰਦਰਗਾਹਾਂ ‘ਤੇ ਚੀਨੀ ਖੋਜ ਜਹਾਜ਼ਾਂ ਦੇ ਰੁਕਣ ਨਾਲ ਜੁੜੇ ਸਵਾਲ ‘ਤੇ ਸਾਬਰੀ ਨੇ ਕਿਹਾ, ”ਅਸੀਂ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਪਰ ਇਸ ਦੇ ਲਈ ਅਸੀਂ ਕਿਸੇ ਹੋਰ ਦੇਸ਼ ਦੀ ਸੁਰੱਖਿਆ ਨੂੰ ਦਾਅ ‘ਤੇ ਨਹੀਂ ਲਗਾਵਾਂਗੇ, ਜੇਕਰ ਭਾਰਤ ਇਸ ‘ਚ ਸ਼ਾਮਲ ਹੁੰਦਾ ਹੈ। ਜੇਕਰ ਕੋਈ ਉਸ ਦੀ ਸੁਰੱਖਿਆ ਬਾਰੇ ਸਵਾਲ ਉਠਾਉਂਦਾ ਹੈ, ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਉਸ ਵੱਲ ਧਿਆਨ ਦੇਵਾਂਗੇ।”

ਸਾਬਰੀ ਨੇ ਕਿਹਾ ਕਿ ਹਾਲ ਹੀ ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ। ਇਸੇ ਤਰ੍ਹਾਂ ਸ੍ਰੀਲੰਕਾ ਵੀ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ, ਪਰ ਅਸੀਂ ਤੀਜੀ ਧਿਰ ਨੂੰ ਕਦੇ ਵੀ ਖਤਰੇ ਵਿੱਚ ਨਹੀਂ ਪਾਵਾਂਗੇ।

ਭਾਰਤ ਨੇ ਪਿਛਲੇ ਸਾਲ ਸ਼੍ਰੀਲੰਕਾ ਦੇ ਟਾਪੂ ‘ਤੇ ਚੀਨੀ ਜਹਾਜ਼ ਦੇ ਰੁਕਣ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਦੋਂ ਭਾਰਤ ਨੇ ਕਿਹਾ ਸੀ ਕਿ ਚੀਨ ਆਪਣੇ ਖੋਜ ਜਹਾਜ਼ਾਂ ਰਾਹੀਂ ਭਾਰਤ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਸ੍ਰੀਲੰਕਾ ਨੇ ਸਤੰਬਰ 2023 ਵਿੱਚ ਚੀਨੀ ਜਹਾਜ਼ਾਂ ਨੂੰ ਆਪਣੇ ਦੇਸ਼ ਵਿੱਚ ਰੁਕਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਸੀ ਕਿ ਭਾਰਤ ਦੀ ਚਿੰਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਹੁਣ ਇਸਦੇ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਬਣਾਇਆ ਹੈ ਅਤੇ ਇਸਨੂੰ ਬਣਾਉਂਦੇ ਸਮੇਂ ਅਸੀਂ ਭਾਰਤ ਸਮੇਤ ਹੋਰ ਦੋਸਤਾਂ ਤੋਂ ਵੀ ਸਲਾਹ ਲਈ ਸੀ। ਸੁਰੱਖਿਆ ਨੂੰ ਲੈ ਕੇ ਭਾਰਤ ਦੀ ਚਿੰਤਾ ਸਾਡੇ ਲਈ ਸਹੀ ਅਤੇ ਬਹੁਤ ਮਹੱਤਵਪੂਰਨ ਹੈ। ਅਸੀਂ ਆਪਣੇ ਇਲਾਕੇ ਨੂੰ ਸ਼ਾਂਤੀ ਦਾ ਖੇਤਰ ਬਣਾਉਣਾ ਚਾਹੁੰਦੇ ਹਾਂ।

Scroll to Top