Australian Open

ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

ਚੰਡੀਗੜ੍ਹ, 27 ਜਨਵਰੀ, 2024: ਆਸਟ੍ਰੇਲੀਅਨ ਓਪਨ (Australian Open) ਵਿੱਚ ਮਹਿਲਾ ਸਿੰਗਲਜ਼ ਦਾ ਫਾਈਨਲ ਮੈਚ ਸ਼ਨੀਵਾਰ (27 ਜਨਵਰੀ) ਨੂੰ ਮੈਲਬੋਰਨ ਵਿੱਚ ਖੇਡਿਆ ਗਿਆ। ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੇ ਚੀਨ ਦੀ ਕਿਆਨਵੇਨ ਝੇਂਗ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ । ਸਬਾਲੇਂਕਾ ਨੇ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਿਆ। ਸਬਲੇਂਕਾ ਨੇ ਇਹ ਮੈਚ 6-3, 6-2 ਨਾਲ ਜਿੱਤਿਆ।

ਸਬਾਲੇਂਕਾ ਨੂੰ ਟੂਰਨਾਮੈਂਟ (Australian Open) ਵਿੱਚ ਦੂਜਾ ਦਰਜਾ ਦਿੱਤਾ ਗਿਆ ਸੀ। ਇਸ ਦੌਰਾਨ ਝੇਂਗ ਨੂੰ 12ਵਾਂ ਦਰਜਾ ਪ੍ਰਾਪਤ ਸੀ। ਉਸ ਨੇ ਪਿਛਲੇ ਸਾਲ ਇਹ ਖ਼ਿਤਾਬ ਜਿੱਤਿਆ ਸੀ। ਸਬਾਲੇਂਕਾ ਨੇ ਝੇਂਗ ਨੂੰ ਹਰਾ ਕੇ ਆਪਣੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ।

25 ਸਾਲਾ ਸਬਾਲੇਂਕਾ 2013 ਤੋਂ ਬਾਅਦ ਆਸਟ੍ਰੇਲੀਅਨ ਓਪਨ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨੇ 2012 ਅਤੇ 2013 ਵਿੱਚ ਲਗਾਤਾਰ ਦੋ ਖਿਤਾਬ ਜਿੱਤੇ ਸਨ। ਦੂਜੇ ਪਾਸੇ ਝੇਂਗ 2014 ਤੋਂ ਬਾਅਦ ਫਾਈਨਲ ਵਿੱਚ ਪਹੁੰਚਣ ਵਾਲੀ ਚੀਨ ਦੀ ਪਹਿਲੀ ਮਹਿਲਾ ਖਿਡਾਰਨ ਸੀ।

Scroll to Top