Vigilance Bureau

ਅਰਵਿੰਦ ਕੇਜਰੀਵਾਲ ਨੇ RSS ਮੁਖੀ ਮੋਹਨ ਭਾਗਵਤ ਨੂੰ ਲਿਖੀ ਚਿੱਠੀ, ਪੁੱਛੇ ਕਈਂ ਸਵਾਲ

ਚੰਡੀਗੜ੍ਹ, 01 ਜਨਵਰੀ 2024: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਨਵੇਂ ਸਾਲ ਦੇ ਦਿਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੇ ਭਾਗਵਤ ਨੂੰ ਪੁੱਛਿਆ ਕਿ ਕੀ ਆਰਐਸਐਸ ਭਾਜਪਾ ਦੇ ‘ਗਲਤ ਕੰਮਾਂ’ ਦਾ ਸਮਰਥਨ ਕਰਦੀ ਹੈ? ਇਸ ਤੋਂ ਬਾਅਦ ਭਾਜਪਾ ਨੇ ਵੀ ਕੇਜਰੀਵਾਲ ‘ਤੇ ਪਲਟਵਾਰ ਕੀਤਾ ਹੈ।

ਅਰਵਿੰਦ ਕੇਜਰੀਵਾਲ (Arvind Kejriwal) ਨੇ ਮੋਹਨ ਭਾਗਵਤ ਨੂੰ ਲਿਖੀ ਚਿੱਠੀ ‘ਚ ਭਾਜਪਾ ‘ਤੇ ਦਿੱਲੀ ਦੀ ਵੋਟਰ ਸੂਚੀ ‘ਚੋਂ ਵੋਟਰਾਂ ਦੇ ਨਾਂ ਹਟਾਉਣ ਅਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ। ਭਾਗਵਤ ਨੂੰ ਲਿਖੀ ਚਿੱਠੀ ‘ਚ ਕੇਜਰੀਵਾਲ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਭਾਗਵਤ ਨੂੰ ਪੁੱਛਿਆ ਕਿ ਕੀ ਆਰਐਸਐਸ ਭਾਜਪਾ ਦੁਆਰਾ ਕੀਤੇ’ ਗਲਤ ਕੰਮਾਂ’ ਦਾ ਸਮਰਥਨ ਕਰਦਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਆਰਐਸਐਸ ਭਾਜਪਾ ਆਗੂਆਂ ਵੱਲੋਂ ਵੋਟਾਂ ਖਰੀਦਣ ਲਈ ਪੈਸੇ ਦੀ ਖੁੱਲ੍ਹੀ ਵੰਡ ਅਤੇ ਭਗਵਾ ਪਾਰਟੀ ਵੱਲੋਂ ਵੋਟਰ ਸੂਚੀ ‘ਚੋਂ ਪੂਰਵਾਂਚਲੀ ਅਤੇ ਦਲਿਤ ਵੋਟਰਾਂ ਦੇ ਨਾਮ ‘ਵੱਡੇ ਪੱਧਰ’ ਨੂੰ ਮਿਟਾਉਣ ਦਾ ਸਮਰਥਨ ਕਰਦਾ ਹੈ?

Arvind Kejriwal

ਜਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਜਿੱਤ ਦਰਜ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ ਭਾਜਪਾ ਅਤੇ ਕਾਂਗਰਸ ਵੀ ਲੰਬੇ ਸਮੇਂ ਬਾਅਦ ਸੱਤਾ ‘ਚ ਵਾਪਸੀ ਦੀ ਗੱਲ ਕਹਿ ਰਹੀ ਹੈ | ਚੋਣ ਉਤਸ਼ਾਹ ਦੇ ਵਿਚਕਾਰ ਭਾਜਪਾ ਅਤੇ ‘ਆਪ’ ਵਿਚਾਲੇ ਗਰਮਾ-ਗਰਮੀ ਚੱਲ ਰਹੀ ਹੈ।

 

Read More: Los Angeles: ਲਾਸ ਏਂਜਲਸ ਏਅਰਪੋਰਟ ‘ਤੇ ਹਵਾਈ ਹਾਦਸਾ ਟਲਿਆ, ਬਾਸਕਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਸੀ ਜਹਾਜ਼

Scroll to Top