ਚੰਡੀਗੜ੍ਹ, 27 ਮਈ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਲਈ ਕੁਝ ਦਿਨ ਹੀ ਬਾਕੀ ਹਨ, ਇਸਦੇ ਚੱਲਦੇ ਅੱਜ ਲੁਧਿਆਣਾ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਰੋਡ ਸ਼ੋਅ ਕਰਨਗੇ। ਕੇਜਰੀਵਾਲ ਦਾ ਰੋਡ ਸ਼ੋਅ ਸ਼ਾਮ 4 ਵਜੇ ਤੋਂ ਬਾਅਦ ਸ਼ੇਰਪੁਰ ਤੋਂ ਸ਼ੁਰੂ ਹੋਵੇਗਾ। ਰੋਡ ਸ਼ੋਅ ਚੀਮਾ ਚੌਕ ਤੋਂ ਹੁੰਦਾ ਹੋਇਆ ਗਣੇਸ਼ ਨਗਰ ਰੋਡ ਸਮੇਤ ਵਿਧਾਨ ਸਭਾ ਹਲਕਾ ਸੈਂਟਰਲ ਦੇ ਇਲਾਕਿਆਂ ਵਿੱਚ ਹੋਵੇਗਾ।
ਅਰਵਿੰਦ ਕੇਜਰੀਵਾਲ (Arvind Kejriwal) ਦਾ ਸਵਾਗਤ ਕਰਨ ਲਈ ਹਲਕਾ ਕੇਂਦਰੀ ਦੇ ਵੱਖ-ਵੱਖ ਇਲਾਕਿਆਂ ‘ਚ ‘ਆਪ’ ਵਰਕਰਾਂ ਵੱਲੋਂ ਸਵਾਗਤੀ ਮੰਚ ਲਗਾਏ ਜਾ ਰਹੇ ਹਨ | ਕੇਜਰੀਵਾਲ ਦੇ ਆਉਣ ਤੋਂ ਬਾਅਦ ‘ਆਪ’ ਵਰਕਰਾਂ ‘ਚ ਭਾਰੀ ਉਤਸ਼ਾਹ ਹੈ। 3 ਘੰਟੇ ਤੋਂ ਵੱਧ ਚੱਲੇ ਇਸ ਰੋਡ ਸ਼ੋਅ ਲਈ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।