Site icon TheUnmute.com

ਭਲਕੇ ਮੁੜ ਪੰਜਾਬ ਫੇਰੀ ’ਤੇ ਆਉਣਗੇ ਅਰਵਿੰਦ ਕੇਜਰੀਵਾਲ, SC ਭਾਈਚਾਰੇ ਲਈ ਕਰ ਸਕਦੇ ਨੇ ਵੱਡੇ ਐਲਾਨ

ਵੱਡੀ ਖ਼ਬਰ :ਕੇਜਰੀਵਾਲ ਵਲੋਂ ਪੰਜਾਬ ਅਧਿਆਪਕਾਂ ਲਈ ਵੱਡਾ ਐਲਾਨ

ਚੰਡੀਗੜ੍ਹ, 6 ਦਸੰਬਰ 2021 : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਯਾਨੀ ਮੰਗਲਵਾਰ ਨੂੰ ਪੰਜਾਬ  ਫੇਰੀ ‘ਤੇ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਦੋਆਬਾ ਖੇਤਰ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਉਹ ਐਸ.ਸੀ. ਭਾਈਚਾਰਕ ਸਾਂਝ ਦੇ ਲੋਕਾਂ ਲਈ ਵੱਡੇ ਐਲਾਨ ਵੀ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਜਲੰਧਰ ਆਏ ਸਨ, ਜਿੱਥੇ ਉਨ੍ਹਾਂ ਵਪਾਰੀਆਂ ਨੂੰ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ।

ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਕਈ ਸਿਆਸੀ ਪਾਰਟੀਆਂ ਦੇ ਵਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਕਈ ਸਿਆਸੀ ਆਗੂ ਵੱਡੇ- ਵੱਡੇ ਐਲਾਨ ਕਰ ਰਹੇ ਹਨ, ਕੁਝ ਕੁ ਸਿਆਸੀ ਲੋਕ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਸਿਆਸੀ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ | ਪੰਜਾਬ ਦੇ ਮੰਤਰੀ ਦਿੱਲੀ ਤੇ ਦਿੱਲੀ ਦੇ ਮੰਤਰੀ ਪੰਜਾਬ ਆ ਰਹੇ ਹਨ, ਇਹ ਸਿਲਸਲਾ ਲਗਾਤਰ ਜਾਰੀ ਹੈ, ਇਸ ਸਭ ਦਾ ਨਤੀਜਾ ਕਿ ਹੋਵੇਗਾ,ਫ਼ਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |

Exit mobile version