ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਦੇ ਨਾਲ ਕੀਤਾ ਦਿੱਲੀ-ਹਰਿਆਣਾ ਸੀਮਾ ‘ਤੇ ਦਹਿਸਰਾ ਪਿੰਡ ਦੇ ਨੇੜੇ ਚਾਰ ਨੰਬਰ ਪੁਆਇੰਟ ‘ਤੇ ਬਣੇ ਯਮੁਨਾ ਨਦੀ ਦੇ ਘਾਟ ਦਾ ਦੌਰਾ
ਯਮੁਨਾ ਨਦੀ ਵਿਚ ਖੜੇ ਹੋ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਪਵਿੱਤਰ ਜਲ੍ਹ ਪਿੱਤਾ
ਕੇਂਦਰ ਤੋਂ ਯਮੁਨਾ ਦੀ ਸਫਾਈ ਦੇ ਨਾਂਅ ‘ਤੇ ਮਿਲੇ ਸਾਢੇ ਅੱਠ ਹਜਾਰ ਕਰੋੜ ਰੁਪਏ ਦਾ ਨਹੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਹਿਸਾਬ – ਨਾਇਬ ਸਿੰਘ ਸੈਣੀ
ਚੰਡੀਗੜ੍ਹ, 30 ਜਨਵਰੀ 2025- ਹਰਿਆਣਾ ਦੇ ਮੁੱਖ ਮੰਤਰੀ (Haryana Chief Minister Naib Singh Saini ) ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ (arvind kejriwal) ਕੇਜਰੀਵਾਲ ਨੇ ਆਪਣਾ ਸਿਆਸੀ ਸਵਾਰਥ ਸਿੱਦ ਕਰਨ ਲਈ ਲੋਕਾਂ ਵਿਚ ਡਰ ਪੈਦਾ ਕਰਨ ਦਾ ਜੋ ਬਿਆਨ ਦਿੱਤਾ ਹੈ, ਉਹ ਮੰਦਭਾਗੀ ਹੈ। ਇਸ ਤਰ੍ਹਾ ਦੇ ਬਿਆਨ ਦੇ ਕੇ ਨਫਰਤ ਨਾ ਪੈਦਾ ਕਰੋ। ਅਰਵਿੰਦ ਕੇਜਰੀਵਾਲ ਨੂੰ ਇਸ ਬਿਆਨ ਲਈ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਦ ਨੂੰ ਦਿੱਲੀ-ਹਰਿਆਣਾ ਬੋਰਡ ‘ਤੇ ਦਹਿਸਰਾ ਪਿੰਡ ਦੇ ਕੋਲ ਯਮੁਨਾ ਨਦੀ ਦੇ ਚਾਰ ਨੰਬਰ ਪੁਆਇੰਟ ਦਾ ਦੌਰਾ ਕੀਤਾ ਅਤੇ ਪੂਜਾ-ਅਰਚਨਾ ਕਰ ਯਮੁਨਾ ਦਾ ਪਾਣੀ ਪਿੱਤਾ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਯਮੁਨਾ ਵਿਚ ਜਹਿਰ ਮਿਲਾ ਕੇ ਭੇਜਿਆ ਹੈ। ਜਦੋਂ ਕਿ ਵਾਟਰ ਅਥਾਰਿਟੀ ਆਫ ਇੰਡੀਆ ਵੱਲੋਂ ਪਾਣੀ ਦੇ ਜੋ ਸੈਂਪਲ ਲਏ ਗਏ ਹਨ, ਉਸ ਵਿਚ ਕਿਤੇ ਵੀ ਜਹਿਰੀਲੇ ਪਦਾਰਥ ਨਹੀਂ ਮਿਲੇ ਹਨ।
ਅਰਵਿੰਦ ਕੇਜਰੀਵਾਲ ਕਰ ਰਹੇ ਝੂਠ ਦੀ ਸਿਆਸਤ
ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ 10 ਸਾਲ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਜੋ ਵਾਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਜਹਿਰੀਲੇ ਪਾਣੀ ਦਾ ਬਿਆਨ ਦੇ ਕੇ ਦਰਜ ਭਰਿਆ ਅਤੇ ਡਰ ਪੈਦਾ ਕਰਨ ਵਾਲਾ ਕੰਮ ਕੀਤਾ ਹੈ, ਜੋ ਮੰਦਭਾਵੀ ਹੈ।
ਨਾਇਬ ਸਿੰਘ ਸੈਣੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪਿਛਲੀ ਵਾਰ ਸੈਂਪਲ ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਸੀਮਾ ਵਿਚ ਦਾਖਲ ਹੋਣ ਤੋਂ ਪਹਿਲਾਂ ਹਰਿਆਣਾ ਦੀ ਸੀਮਾ ‘ਤੇ ਯਮੁਨਾ ਦਾ ਜਲ੍ਹ ਮਾਨਕਾਂ ‘ਤੇ ਪੂਰੀ ਤਰ੍ਹਾ ਖਰਾ ਉਤਰਿਆ ਹੈ। ਹਰਿਆਣਾ ਤੋਂ ਦਿੱਲੀ ਦਾ ਸਾਫ ਪਾਣੀ ਜਾ ਰਿਹਾ ਹੈ। ਦਿੱਲੀ ਦੇ ਬਾਅਦ ਪਲਵਲ ਅਤੇ ਫਰੀਦਾਬਾਦ ਵਿਚ ਜਦੋਂ ਹਰਿਆਣਾ ਨੂੰ ਇਹ ਪਾਣੀ ਮਿਲਦਾ ਹੈ, ਉਹ ਬਹੁਤ ਵੱਧ ਖਰਾਬ ਸਥਿਤੀ ਵਿਚ ਹੁੰਦਾ ਹੈ।
ਕੇਂਦਰ ਤੋਂ ਯਮੁਨਾ ਦੀ ਸਫਲਾਈ ਦੇ ਨਾਂਅ ‘ਤੇ ਮਿਲੇ ਸਾਢੇ ਅੱਠ ਹਜਾਰ ਕਰੋੜ ਰੁਪਏ ਦਾ ਨਹੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਹਿਸਾਬ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਰਕਾਰ ਨੇ ਦਿੱਲੀ ਵਿਚ ਪਾਣੀ ਦੀ ਸਫਾਈ ਤੇ ਸੀਵਰੇਜ ਆਦਿ ਲਈ ਸਾਢੇ 8 ਹਜਾਰ ਕਰੋੜ ਰੁਪਏ ਲਏ ਸਨ, ਪਰ ਇਹ ਰਕਮ ਕਿੱਥੇ ਗਈ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਕੋਲ ਇਸ ਦਾ ਕੋਈ ਹਿਸਾਬ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਟ੍ਰੀਟਮੈਂਅ ਪਲਾਂਟ ਲਗਾ ਕੇ ਸਾਫ ਪਾਣੀ ਯਮੁਨਾ ਵਿਚ ਛੱਡਣ ਦੀ ਦਿਸ਼ਾ ਵਿਚ ਕੋਈ ਕੰਮ ਹੀ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕਿ 10 ਸਾਲਾਂ ਵਿਚ ਦਿੱਲੀ ਦਾ ਵਿਕਾਸ ਨਹੀਂ ਹੋਇਆ ਅਤੇ ਇਹੀ ਵਜ੍ਹਾ ਹੈ ਕਿ ਥਾਂ-ਥਾਂ ਗਲੀਆਂ ਵਿਚ ਪਾਣੀ ਦਾ ਭਰਾਵ ਹੈ, ਸੀਵਰੇਜ ਸਿਸਟਮ ਠੱਪ ਪਏ ਹਨ। 10 ਸਲਾ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ‘ਤੇ ਖੜੇ ਹੋ ਕੇ ਕਿਹਾ ਸੀ ਕਿ ਉਹ ਇਸ ਨੂੰ ਪਵਿੱਤਰ ਕਰਣਗੇ ਪਰ ਇਸ ਦੇ ਲਈ ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ। ਦਿੱਲੀ ਦੇ ਲੋਕ ਹੁਣ ਚੋਣ ਦਾ ਇੰਤਜਾਰ ਕਰ ਰਹੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਜਿਹਾ ਮੰਦਭਾਗੀ ਬਿਆਨ ਦੇਣ ਲਈ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਕਦੀ ਪਰਾਲੀ ਦੇ ਨਾਂਅ ‘ਤੇ ਤਾਂ ਕਦੀ ਪਾਣੀ ਦੇ ਨਾਂਅ ‘ਤੇ ਹਰਿਆਣਾ ‘ਤੇ ਝੂਠੇ ਦੋਸ਼ ਲਗਾਉਂਦੇ ਰਹੇ ਹਨ, ਜਿਨ੍ਹਾਂ ਵਿਚ ਕੋਈ ਸਚਾਈ ਨਹੀਂ ਹੁੰਦੀ ਹੈ।
ਹਰਿਆਣਾ ਤੋਂ ਦਿੱਲੀ ਵਿਚ ਪਾਣੀ ਦੇ ਪ੍ਰਵੇਸ਼ ਸਥਾਨ ਦਹਿਸਰਾ ਪਿੰਡ ਦੇ ਕੋਲ ਯਮੁਨਾ ਨਦੀ ਦੇ ਪੁਆਇੰਟ ਨੰਬਰ ਚਾਰ ਤੋਂ 28 ਜਨਵਰੀ ਦੀ ਅਮੋਨਿਆ ਨਾਈਟ੍ਰੋਜਨ ਰਿੋਪਰਟ ਦੇ ਅਨੁਸਾਰ ਬੀਡੀਐਲ (ਡੀਐਮ=0.5) ਬੀਡੀਐਲ (ਡੀਐਲ-0.5) ਅਤੇ 16 ਜਨਵਰੀ, 2025 ਵਿਚ ਇਹ ਗਿਣਤੀ ਬੀਡੀਐਲ (ਡੀਐਲ=0.5) ਰਿਹਾ ਹੈ। ਇਸ ਤੋਂ ਪਹਿਲਾਂ 17 ਦਸੰਬਰ 2024 ਨੂੰ ਬੀਡੀਐਲ (ਡੀਐਲ=0.5) ਅਤੇ 26 ਨਵੰਬਰ, 2024 ਨੁੰ ਬੀਡੀਐਲ (ਡੀਐਲ=0.5) ਘੱਟ ਰਿਹਾ ਹੈ।