Arvind Kejriwal

ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, ਦੋ ਦਿਨ ਰਹਿਣਗੇ ਅੰਮ੍ਰਿਤਸਰ

15 ਮਾਰਚ 2025: ਦਿੱਲੀ (delhi) ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (arvind kejriwal) ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ 10 ਦਿਨਾਂ ਦੀ ਵਿਪਾਸਨਾ ਸਮਾਪਤ ਹੋ ਗਈ ਹੈ। ਇਸ ਤੋਂ ਬਾਅਦ, ਉਹ ਅੱਜ ਹੁਸ਼ਿਆਰਪੁਰ ਦੇ ਮਹਿਲਾਂਵਾਲੀ ਪਿੰਡ ਨੇੜੇ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗ ਕੇਂਦਰ ਤੋਂ ਸਿੱਧੇ ਅੰਮ੍ਰਿਤਸਰ (amritsar) ਪਹੁੰਚੇ। 5 ਮਾਰਚ ਨੂੰ, ਉਹ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ ਅਤੇ ਧਿਆਨ ਲਗਾਇਆ।

ਤਾਜ਼ਾ ਜਾਣਕਾਰੀ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਸਿੱਧੇ ਅੰਮ੍ਰਿਤਸਰ (amritsar) ਸਥਿਤ ਵਿਧਾਇਕ ਅਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੇ ਘਰ ਪਹੁੰਚੇ ਹਨ। ਉਹ ਇੱਥੇ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਹਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਐਤਵਾਰ ਨੂੰ ਉਹ ਅੰਮ੍ਰਿਤਸਰ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨਗੇ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਜਲਦੀ ਹੀ ਅੰਮ੍ਰਿਤਸਰ (amritsar) ਪਹੁੰਚਣ ਦੀ ਖ਼ਬਰ ਹੈ।ਸੋਮਵਾਰ ਨੂੰ ਯਾਨੀ ਕਿ 17 ਤਾਰੀਖ ਨੂੰ ਅਰਵਿੰਦ ਕੇਜਰੀਵਾਲ ਵੀ ਸੀਐਮ ਮਾਨ ਨਾਲ ਲੁਧਿਆਣਾ ਜਾ ਰਹੇ ਹਨ, ਜਿੱਥੇ ਉਹ ਇੱਕ ਰੈਲੀ ਕਰਨਗੇ।

Read More: Arvind Kejriwal: ਸੁਪਰੀਮ ਕੋਰਟ ਨੇ CM ਅਰਵਿੰਦ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ

Scroll to Top