ਚੰਡੀਗੜ੍ਹ, 06 ਸਤੰਬਰ 2023: ਵਿਜੀਲੈਂਸ (vigilance) ਬਿਊਰੋ ਵੱਲੋਂ ਨਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਧੂਰੀ ਤੋਂ ਗ੍ਰਿਫ਼ਤਾਰ ਕੀਤੇ ਪਟਵਾਰੀ ਬਲਕਾਰ ਸਿੰਘ ਦੇ ਮਾਮਲੇ ਵਿੱਚ ਨਵਾਂ ਮੋੜ ਆ ਆਇਆ ਹੈ | ਗ੍ਰਿਫ਼ਤਾਰ ਬਲਕਾਰ ਸਿੰਘ ਦੀ ਪਤਨੀ ਨੇ ਦੱਸਿਆ ਕਿਹਾ ਕਿ ਵਿਜੀਲੈਂਸ ਸਾਡੇ ਨਾਲ ਧੱਕਾ ਕਰ ਰਹੀ ਹੈ | ਵਿਜੀਲੈਂਸ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ‘ਤੇ ਲੱਗੇ 55 ਏਕੜ ਜ਼ਮੀਨ ਬਣਾਉਣ ਦਾ ਦੋਸ਼ ਲੱਗਾ ਹੈ, ਵਿਜੀਲੈਂਸ (vigilance) ਸਾਬਤ ਕਰੇ ਕਿ ਸਾਡੇ ਕੋਲ 55 ਏਕੜ ਜ਼ਮੀਨ ਹੈ |ਵਿਜੀਲੈਂਸ ਵੱਲੋਂ ਸਾਨੂੰ ਡੇਢ ਸਾਲ ਤੋਂ ਤੰਗ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ਸਮੇਤ ਭਰਾਵਾਂ ਦੀ ਕੋਲ 32 ਏਕੜ ਜ਼ਮੀਨ ਹੈ | ਇਨ੍ਹਾਂ ਨੇ ਨੌਕਰੀ ਲੱਗਣ ਤੋਂ ਪਹਿਲਾ ਤੋਂ ਹੀ ਜ਼ਮੀਨ ਖਰੀਦੀ ਸੀ | ਬਲਕਾਰ ਸਿੰਘ ਦੀ ਪਤਨੀ ਨੇ ਕਿਹਾ ਉਨ੍ਹਾਂ ਕੋਲ 3 ਏਕੜ ਜ਼ਮੀਨ ਹੈ ਨਾ ਕਿ 55 ਏਕੜ |
ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਬਲਕਾਰ ਸਿੰਘ ਨੇ ਰਿਸ਼ਵਤਖੋਰੀ ਨਾਲ ਇੱਕ ਵੀ ਏਕੜ ਜ਼ਮੀਨ ਨਹੀਂ ਬਣਾਈ। ਉਨ੍ਹਾਂ ਕਿਹਾ ਜੇਕਰ ਹੋਰ ਵਾਧੂ ਜਮੀਨ ਸਰਕਾਰ ਨੂੰ ਲੱਭਦੀ ਹੈ, ਜ਼ਮੀਨ ਸਰਕਾਰ ਜ਼ਬਤ ਕਰ ਲਵੇ। ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ਦਾ ਪੂਰਾ ਪਰਿਵਾਰ ਮਿਹਨਤੀ ਹੈ। ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਮੱਝਾਂ ਦਾ ਕੰਮ ਵੀ ਕਰਦਾ ਹੈ। ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਵੀ ਕੀਤਾ ਕੇ ਉਨ੍ਹਾਂ ਦੇ ਪਰਿਵਾਰ ਉੱਪਰ ਡੇਢ ਕਰੋੜ ਰੁਪਏ ਦਾ ਲੋਨ ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕੀਤੀ ਹੈ |