ਚੰਡੀਗੜ੍ਹ 07 ਜੂਨ 2023: ਜਲੰਧਰ ਸ਼ਹਿਰ ਦੇ ਵੱਡੇ ਵਪਾਰੀ ਹਿੰਦ ਪੰਪ ਦੇ ਮਾਲਕ ਨਰਿੰਦਰ ਸਿੰਘ ਸੱਗੂ (Narinder Singh Saggu) ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ 5 ਕਰੋੜ ਦੀ ਫਿਰੌਤੀਮੰਗਣ ਵਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ | ਉਕਤ ਵਿਅਕਤੀ ਨੇ ਨਰਿੰਦਰ ਸੱਗੂ ਦੇ ਲੜਕੇ ਦੇ ਫ਼ੋਨ ‘ਤੇ ਫ਼ੋਨ ਕਰਕੇ ਇਹੀ ਧਮਕੀ ਦਿੱਤੀ ਸੀ |
ਇਸ ਧਮਕੀ ਦੇ ਕੁਝ ਦਿਨਾਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ 5 ਕਰੋੜ ਦੀ ਫਿਰੌਤੀ ਮੰਗਣ ਦੀ ਘਟਨਾ ਦਾ ਪਤਾ ਲੱਗਾ ਹੈ। ਫਿਰੌਤੀ ਦਾ ਇਹ ਘੁਟਾਲਾ ਕਿਸੇ ਹੋਰ ਨੇ ਨਹੀਂ ਸਗੋਂ ਹਿੰਦ ਪੰਪ ਦੇ ਮਾਲਕ ਨਰਿੰਦਰ ਸਿੰਘ ਸੱਗੂ ਦੇ ਪੁਰਾਣੇ ਨੌਕਰਾਂ ਨੇ ਕੀਤਾ ਸੀ। ਪੁਲਿਸ ਨੇ ਨੌਕਰ ਦੀਪਕ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅਮਰੀਕਾ ਦੇ ਨੰਬਰ ਤੋਂ ਕਾਲ ਕਰਨ ਵਾਲੇ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।