TheUnmute.com

ਗੁਰਦਾਸਪੁਰ ਦੇ ਫੌਜੀ ਜਵਾਨ ਦੀ ਸੜਕ ਹਾਦਸੇ ‘ਚ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਗੁਰਦਾਸਪੁਰ 18 ਮਾਰਚ 2024: ਗੁਰਦਾਸਪੁਰ ਦੇ ਪਿੰਡ ਬਲੱਗਣ ਦਾ ਰਹਿਣ ਵਾਲੇ ਫੌਜੀ ਜਵਾਨ ਹੌਲਦਾਰ ਹਰਦੀਪ ਸਿੰਘ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ (Road Accident) ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ।ਉਸ ਦੀ ਬੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਸੀ, ਉਥੇ ਹੀ ਸਰਕਾਰੀ ਸਨਮਾਨਾਂ ਨਾਲ ਫੌਜੀ ਜਵਾਨ ਹਰਦੀਪ ਸਿੰਘ ਦਾ ਉਸਦੇ ਜੱਦੀ ਪਿੰਡ ਅੰਤਿਮ ਸਸਕਾਰ ਕੀਤਾ ਗਿਆ।

ਮ੍ਰਿਤਕ ਫੌਜੀ ਜਵਾਨ (Army Soldier)  ਦੇ ਦੋ ਛੋਟੇ ਬੱਚੇ ਹਨ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਛੁੱਟੀਆਂ ਮਨਾ ਕੇ ਘਰ ਆਇਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ ਤਾਂ ਰਾਹ ‘ਚ ਉਸ ਨਾਲ ਹਾਦਸਾ ਵਾਪਰ ਗਿਆ | ਜਿਸ ‘ਚ ਉਹ ਗੰਭੀਰ ਜਖਮੀ ਹੋਇਆ ਅਤੇ ਉਸਦੀ ਇਲਾਜ ਦੌਰਾਨ ਮੌਤ ਹੋਈ ਹੈ | ਉਥੇ ਹੀ ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦਾ ਜਿਥੇ ਪਰਿਵਾਰ ਨੂੰ ਘਾਟਾ ਹੈ ਉਥੇ ਹੀ ਉਹਨਾਂ ਦੀ ਯੂਨਿਟ ਨੂੰ ਵੀ ਵੱਡਾ ਘਾਟਾ ਹੋਇਆ ਹੈ |

ਸ਼ਹੀਦ ਹਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਵੀ ਆਰਮੀ ਦਾ ਸਿਪਾਹੀ ਹੈ ਅਤੇ ਉਸ ਦਾ ਭਰਾ 9 ਫਰਵਰੀ ਨੂੰ ਛੁੱਟੀ ’ਤੇ ਘਰ ਆਇਆ ਸੀ ਅਤੇ 24 ਫਰਵਰੀ ਨੂੰ ਆਪਣੀ ਮਾਸੀ ਦੇ ਪੁੱਤਰਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ 25 ਫਰਵਰੀ ਦੀ ਸਵੇਰ ਨੂੰ ਸਰਹੰਦ ਵਿਖੇ ਮੱਥਾ ਟੇਕਣ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਤਿਹਗੜ੍ਹ ਸਾਹਿਬ ਨੇੜੇ ਪੁੱਜੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਟਰੱਕ ਨਾਲ ਟਕਰਾ (Road Accident) ਗਈ।

ਜਿਸ ਵਿੱਚ ਉਸਦਾ ਭਰਾ ਅਤੇ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਉਸ ਦੇ ਭਰਾ ਹਰਦੀਪ ਸਿੰਘ ਨੂੰ ਇਲਾਜ ਲਈ ਆਰਮੀ ਹਸਪਤਾਲ ਚੰਡੀਗੜ੍ਹ ਪੰਚਕੂਲਾ ਵਿਖੇ ਦਾਖਲ ਕਰਵਾਇਆ ਗਿਆ ਸੀ ।

 

Exit mobile version