ਹਰਦੀਪ ਸਿੰਘ

ਫੌਜੀ ਜਵਾਨ ਨਾਇਕ ਹਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਨਹੀਂ ਪਹੁੰਚਿਆਂ ਕੋਈ ਉੱਚ ਅਧਿਕਾਰੀ ਤੇ ਸਿਆਸੀ ਆਗੂ

ਸੰਗਰੂਰ, 25 ਨਵੰਬਰ 2023: ਖੰਨਾ ਦੇ ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਜੋ ਕਿ 117 ਇੰਜੀਨੀਅਰਿੰਗ ਵਿੱਚ ਤਾਇਨਾਤ ਸਨ ਕੁਝ ਸਮਾਂ ਪਹਿਲਾਂ ਹੀ ਜਦੋਂ ਕਿ ਉਹ ਛੁੱਟੀ ਕੱਟ ਕੇ ਵਾਪਸ ਜੋਧਪੁਰ ਵਿਖੇ ਪਹੁੰਚਿਆ ਤਾਂ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਉਹਨਾਂ ਦੀ ਪਤਨੀ ਬਿਮਾਰ ਹੈ | ਜਿਸਤੋਂ ਬਾਅਦ ਹਰਦੀਪ ਸਿੰਘ ਨੇ ਦੁਬਾਰਾ ਛੁੱਟੀ ਲੈ ਕੇ 22 ਅਕਤੂਬਰ ਨੂੰ ਜੋਧਪੁਰ ਤੋਂ ਬੱਸ ਰਾਹੀਂ ਲੁਧਿਆਣਾ ਲਈ ਰਵਾਨਾ ਹੋਇਆ |

ਅਗਲੇ ਦਿਨ 23 ਨਵੰਬਰ ਨੂੰ ਜਦੋਂ ਕਿ ਇਹ ਬੱਸ ਲੁਧਿਆਣਾ ਦੇ ਬਸ ਸਟੈਂਡ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉੱਤਰ ਚੁੱਕੀਆਂ ਸਨ ਜਦੋਂ ਬੱਸ ਕੰਡਕਟਰ ਨੇ ਵੇਖਿਆ ਕਿ ਹਰਦੀਪ ਸਿੰਘ ਇਕੱਲਾ ਹੀ ਬੈਠਾ ਸੀ | ਕੰਡਕਟਰ ਨੇ ਇਸੇ ਨੂੰ ਚੈੱਕ ਕੀਤਾ ਤਾਂ ਉਹ ਗੰਭੀਰ ਹਾਲਤ ਵਿੱਚ ਪਾਇਆ ਗਿਆ, ਜਿਸਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ | ਪਤਾ ਲੱਗਾ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋ ਚੁੱਕੀ ਹੈ।

ਨਾਇਕ ਹਰਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਬੀਜਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਸਸਕਾਰ ਵਿੱਚ ਨਹੀਂ ਪਹੁੰਚਿਆਂ | ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ ਜੋ ਕਿ ਇਕ ਘੰਟਾ ਕਰੀਬ ਬਾਅਦ ਵਿੱਚ ਪਹੁੰਚੇ ਫੌਜੀ ਜਵਾਨ ਹਰਦੀਪ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ।

ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਉਹ ਦੋ ਲੜਕੇ ਅਤੇ ਘਰਵਾਲੀ ਨੂੰ ਛੱਡ ਗਏ ਹਨ, ਉਹਨਾਂ ਦੱਸਿਆ ਕਿ ਪਰਿਵਾਰ ਗਰੀਬੀ ਹਾਲਤ ਵਿੱਚ ਹੈ | ਸ਼ਹੀਦ ਹਰਦੀਪ ਸਿੰਘ ਨੂੰ ਸ਼ਹੀਦਾਂ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਡਿਊਟੀ ਦੌਰਾਨ ਹੀ ਉਹਨਾਂ ਦੀ ਮੌਤ ਹੋਈ ਹੈ ਜੋ ਸਹੂਲਤਾਂ ਬਾਕੀ ਫੌਜੀ ਜਵਾਨਾਂ ਨੂੰ ਮਿਲਦੀਆਂ ਹਨ, ਉਹੀ ਸਹੂਲਤਾਂ ਹਰਦੀਪ ਸਿੰਘ ਦੇ ਪਰਿਵਾਰ ਨੂੰ ਵੀ ਦਿੱਤੀਆਂ ਜਾਣ |

ਪਰਿਵਾਰਕ ਮੈਂਬਰ ਨੇ ਦੱਸਿਆ ਕਿ 2003 ਵਿੱਚ ਹਰਦੀਪ ਸਿੰਘ ਫੌਜ ਵਿੱਚ ਭਰਤੀ ਹੋਏ ਸਨ ਤੇ ਦੋ ਸਾਲ ਬਾਅਦ ਉਹਨਾਂ ਨੇ ਸੇਵਾਮੁਕਤ ਹੋਣਾ ਸੀ | ਪਰਿਵਾਰ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਸ਼ਹੀਦ ਨਾਇਕ ਹਰਦੀਪ ਸਿੰਘ ਦੇ ਅੰਤਿਮ ਸਸਕਾਰ ਵਿੱਚ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਨਾਂ ਪਹੁੰਚਣਾ ਜਾਂ ਹਲਕੇ ਦੇ ਐਮਐਲਏ ਸਾਹਿਬਾਨ ਤੇ ਪ੍ਰਸ਼ਾਸਨ ਦੇ ਵਤੀਰੇ ਸਬੰਧੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਫੌਜੀ ਜਵਾਨ ਹਰਦੀਪ ਸਿੰਘ ਦੇ ਮਾਤਾ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਵੀ ਹੋ ਚੁੱਕੀ ਹੈ।

Scroll to Top