ਚੰਡੀਗੜ੍ਹ, 05 ਫਰਵਰੀ, 2024: ਮਾਲਦੀਵ (Maldives) ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਫੌਜੀ ਕਰਮਚਾਰੀਆਂ ਦੇ ਪਹਿਲੇ ਸਮੂਹ ਨੂੰ 10 ਮਾਰਚ ਤੋਂ ਪਹਿਲਾਂ ਭਾਰਤ ਵਾਪਸ ਭੇਜਿਆ ਜਾਵੇਗਾ। ਦੋ ਹਵਾਬਾਜ਼ੀ ਪਲੇਟਫਾਰਮਾਂ ‘ਤੇ ਕੰਮ ਕਰ ਰਹੇ ਬਾਕੀ ਭਾਰਤੀਆਂ ਨੂੰ 10 ਮਈ ਤੱਕ ਵਾਪਸ ਭੇਜ ਦਿੱਤਾ ਜਾਵੇਗਾ। ਸੰਸਦ ਨੂੰ ਆਪਣੇ ਸੰਬੋਧਨ ਦੌਰਾਨ ਮੁਈਜ਼ੂ ਨੇ ਕਿਹਾ ਕਿ ਓਹਨਾ ਦਾ ਮੰਨਣਾ ਹੈ ਕਿ ਮਾਲਦੀਵੀਆਂ ਦੀ ਬਹੁਗਿਣਤੀ ਨੇ ਇਸ ਉਮੀਦ ਨਾਲ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕੀਤਾ ਹੈ ਕਿ ਉਹ ਦੇਸ਼ (Maldives) ਤੋਂ ਵਿਦੇਸ਼ੀ ਫੌਜਾਂ ਨੂੰ ਹਟਾ ਦੇਵੇਗਾ।
ਮੁਈਜ਼ੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌਤਾ ਕਰਨ ਵਾਲੇ ਕਿਸੇ ਵੀ ਰਾਜ ਸਮਝੌਤੇ ਦੀ ਇਜਾਜ਼ਤ ਨਹੀਂ ਦਿੰਦੀ। 17 ਨਵੰਬਰ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੀ ਮੁਈਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਆਪਣੇ 88 ਫੌਜੀ ਜਵਾਨਾਂ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ ਸੀ। ਦੂਜੇ ਦੇਸ਼ਾਂ ਨਾਲ ਰਾਸ਼ਟਰਪਤੀ ਮੁਈਜ਼ੂ ਦੀ ਕੂਟਨੀਤਕ ਗੱਲਬਾਤ ਵੀ ਜਾਰੀ ਹੈ।
ਮੁਈਜ਼ੂ ਨੇ ਕਿਹਾ, ਅਸੀਂ ਭਾਰਤ ਨੂੰ ਮਾਲਦੀਵ ਤੋਂ ਫੌਜੀ ਜਵਾਨਾਂ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਹਾਲੀਆ ਵਿਚਾਰ-ਵਟਾਂਦਰੇ ਦੇ ਅਨੁਸਾਰ, ਤਿੰਨ ਹਵਾਬਾਜ਼ੀ ਪਲੇਟਫਾਰਮਾਂ ਵਿੱਚੋਂ ਇੱਕ ਤੋਂ ਭਾਰਤੀ ਫੌਜੀ ਕਰਮਚਾਰੀਆਂ ਨੂੰ 10 ਮਾਰਚ ਤੋਂ ਪਹਿਲਾਂ ਵਾਪਸ ਲੈਣ ਲਈ ਕਿਹਾ ਗਿਆ ਹੈ। ਬਾਕੀ ਦੋ ਪਲੇਟਫਾਰਮਾਂ ਨੂੰ ਵੀ 10 ਮਾਰਚ ਤੱਕ ਵਾਪਸ ਬੁਲਾ ਲਿਆ ਜਾਵੇਗਾ।