Site icon TheUnmute.com

Myanmar: ਮਿਆਂਮਾਰ ‘ਚ ਸੈਨਾ ਨੇ ਬੱਚਿਆਂ ਸਮੇਤ 30 ਲੋਕ ਮਾਰੇ, ਫਿਰ ਲਾਸ਼ਾਂ ਸਾੜੀਆਂ

Myanmar's Kayah State

ਚੰਡੀਗੜ੍ਹ 26 ਦਸੰਬਰ 2021: ਮਿਆਂਮਾਰ (Myanmar) ‘ਚ ਫੌਜੀ (Army)  ਤਖਤਾਪਲਟ ਤੋਂ ਬਾਅਦ ਜਾਰੀ ਹਿੰਸਾ ਦੇ ਵਿਚਕਾਰ ਹੁਣ ਇਹ ਖਬਰ ਆਈ ਹੈ ਕਿ ਮਿਆਂਮਾਰ ਸਰਕਾਰ ਨੇ ਕਾਯਾ ( Kayah) ਸੂਬੇ ‘ਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਇਹ ਜਾਣਕਾਰੀ ਸਥਾਨਕ ਨਿਵਾਸੀਆਂ, ਮਨੁੱਖੀ ਅਧਿਕਾਰ (Human Rights) ਸਮੂਹਾਂ ਅਤੇ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈ ਹੈ। ਸੂਤਰਾਂ ਤੋਂ ਖ਼ਬਰ ਹੈ ਕਿ ਮਨੁੱਖੀ ਅਧਿਕਾਰ (Human Rights) ਸਮੂਹ ਨੇ ਦੱਸਿਆ ਕਿ ਉਨ੍ਹਾਂ ਨੂੰ ਪਰੂਸੋ ਸ਼ਹਿਰ ਦੇ ਨੇੜੇ ਇੱਕ ਪਿੰਡ ਵਿੱਚ ਅੰਦਰੂਨੀ ਤੌਰ ‘ਤੇ ਵਿਸਥਾਪਿਤ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਨੂੰ ਸੈਨਾ (Army) ਦੁਆਰਾ ਮਾਰਿਆ ਗਿਆ ਸੀ।

ਇਨ੍ਹਾਂ ‘ਚ 30 ਤੋਂ ਵੱਧ ਲੋਕਾਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਤਰ੍ਹਾਂ ਲੋਕਾਂ ਨੂੰ ਮਾਰਨ ਅਤੇ ਲਾਸ਼ਾਂ ਨੂੰ ਸਾੜਨ ਦੀ ਘਟਨਾ ਤੋਂ ਬਾਅਦ ਹਰ ਕੋਈ ਮਿਆਂਮਾਰ ਦੀ ਫੌਜ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਅਤੇ ਵਹਿਸ਼ੀਆਨਾ ਕਤਲੇਆਮ ਦੀ ਨਿੰਦਾ ਕਰ ਰਿਹਾ ਹੈ। ਹਾਲਾਂਕਿ, ਦੇਸ਼ ਦੇ ਸਰਕਾਰੀ ਮੀਡੀਆ ਨੇ ਮਿਆਂਮਾਰ ਦੀ ਫੌਜ ਦੇ ਹਵਾਲੇ ਨਾਲ ਕਿਹਾ ਹੈ ਕਿ ਫੌਜ ਨੇ ਪਿੰਡ ਵਿੱਚ ਵਿਰੋਧੀ ਹਥਿਆਰਬੰਦ ਬਲਾਂ ਨਾਲ ਝੜਪ ਕੀਤੀ, ਜਿਸ ਵਿੱਚ ਕੁਝ ਲੋਕਾਂ ਦੀ ਜਾਨ ਚਲੀ ਗਈ।

ਸੂਤਰਾਂ ਮੁਤਾਬਕ ਪਿੰਡ ‘ਚ ਮੌਜੂਦ ਅੱਤਵਾਦੀਆਂ ਨੇ ਫੌਜ ‘ਤੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ‘ਚ ਫੌਜ ਨੂੰ ਵੀ ਗੋਲੀਬਾਰੀ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ 7 ਵਾਹਨਾਂ ‘ਚ ਸਵਾਰ ਸਨ ਅਤੇ ਜਦੋਂ ਫੌਜ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਪੂਰੇ ਮਾਮਲੇ ‘ਤੇ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਨੁੱਖੀ ਅਧਿਕਾਰ ਸਮੂਹਾਂ ਅਤੇ ਸਥਾਨਕ ਮੀਡੀਆ ਦੁਆਰਾ ਸਾਂਝੀਆਂ ਕੀਤੀਆਂ ਫੋਟੋਆਂ ਵਿੱਚ ਸੜੇ ਹੋਏ ਟਰੱਕਾਂ ‘ਤੇ ਲਾਸ਼ਾਂ ਦੇ ਸੜੇ ਹੋਏ ਅਵਸ਼ੇਸ਼ ਦਿਖਾਈ ਦਿੱਤੇ। ਮਨੁੱਖੀ ਅਧਿਕਾਰ ਸਮੂਹ ਨੇ ਦੱਸਿਆ ਕਿ ਜਦੋਂ ਅਸੀਂ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਦੇਖਿਆ ਕਿ ਸਾਰੀਆਂ ਲਾਸ਼ਾਂ ਵੱਖ-ਵੱਖ ਆਕਾਰ ਦੀਆਂ ਸਨ, ਜਿਨ੍ਹਾਂ ‘ਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ।

Exit mobile version