ਰੋਪੜ, 07 ਅਕਤੂਬਰ 2023: ਭਾਰਤੀ ਫ਼ੌਜ ਵਿਚ ਬਤੌਰ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਹਵਲਦਾਰ ਰਣਧੀਰ ਸਿੰਘ (Havaldar Randhir Singh) ਸੜਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ | ਹਵਲਦਾਰ ਰਣਧੀਰ ਸਿੰਘ ਛੁੱਟੀ ‘ਤੇ ਆਇਆ ਹੋਇਆ ਸੀ ਅਤੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ | ਬੀਤੇ ਦਿਨ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ।
ਅੱਜ ਹਵਲਦਾਰ ਰਣਧੀਰ ਸਿੰਘ (Havaldar Randhir Singh) ਦਾ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਨੇ ਰਣਧੀਰ ਸਿੰਘ ਨੂੰ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ । ਸ਼ਹੀਦ ਰਣਧੀਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਤਾਇਨਾਤ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਭਰਾਵਾਂ ਸਮੇਤ ਦੋ ਬੇਟੀਆਂ ਵੀ ਛੱਡ ਗਿਆ ਹੈ।