11 ਨਵੰਬਰ 2024: ਬੀਤੀ ਦਿਨੀ ਯਾਨੀ ਕਿ ਵੀਰਵਾਰ (10 ਅਗਸਤ) ਨੂੰ ਜੰਮੂ-ਕਸ਼ਮੀਰ (jammu and kashmir) ‘ਚ ਦੋ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ (fighting) ਹੋਇਆ। ਪਹਿਲਾ ਮੁਕਾਬਲਾ ਸਵੇਰੇ 9 ਵਜੇ ਸ੍ਰੀਨਗਰ (shrinagar) ਦੇ ਜਾਬਰਵਾਨ ਇਲਾਕੇ ਦੇ ਜੰਗਲਾਂ ਵਿੱਚ ਸ਼ੁਰੂ ਹੋਇਆ। ਉਸ ਤੋਂ ਬਾਅਦ ਸੀਆਰਪੀਐਫ, ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ।
ਇਸ ਦੌਰਾਨ ਦਹਿਸ਼ਤਗਰਦਾਂ ਨੇ ਉਨ੍ਹਾਂ ‘ਤੇ ਗੋਲੀਆਂ (firing) ਚਲਾ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਦਹਿਸ਼ਤਗਰਦਾਂ ‘ਤੇ ਭਾਰੀ ਗੋਲੀਬਾਰੀ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕਈ ਘੰਟਿਆਂ ਤੱਕ ਜਾਰੀ ਰਹੀ। ਬਾਅਦ ‘ਚ ਅੱਤਵਾਦੀ ਜੰਗਲ ਦੀ ਆੜ ‘ਚ ਭੱਜਣ ‘ਚ ਕਾਮਯਾਬ ਹੋ ਗਏ। ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਇੱਥੇ ਰੁਕ ਗਿਆ ਹੈ।
ਦੂਜਾ ਆਪ੍ਰੇਸ਼ਨ ਸਵੇਰੇ 11 ਵਜੇ ਕਿਸ਼ਤਵਾੜ ਦੇ ਕੇਸ਼ਵਾਨ ਦੇ ਜੰਗਲਾਂ ‘ਚ ਸ਼ੁਰੂ ਹੋਇਆ। ਇੱਥੇ 3-4 ਦਹਿਸ਼ਤਗਰਦ ਮੌਜੂਦ ਹਨ। ਦਹਿਸ਼ਤਗਰਦਾਂ ਨਾਲ ਮੁਕਾਬਲੇ ‘ਚ 2 ਪੈਰਾ SF ਦੇ 4 ਜਵਾਨ ਜ਼ਖਮੀ ਹੋ ਗਏ। ਬਾਅਦ ਵਿੱਚ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਰਾਕੇਸ਼ ਕੁਮਾਰ ਸ਼ਹੀਦ ਹੋ ਗਿਆ। 3 ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਅੱਤਵਾਦੀ ਕਸ਼ਮੀਰ ਟਾਈਗਰਜ਼ ਗਰੁੱਪ ਨਾਲ ਸਬੰਧਤ ਹਨ। ਇਨ੍ਹਾਂ ਲੋਕਾਂ ਨੇ 7 ਨਵੰਬਰ ਨੂੰ 2 ਗ੍ਰਾਮ ਗਾਰਡਾਂ ਨੂੰ ਮਾਰ ਦਿੱਤਾ ਸੀ। ਕਿਸ਼ਤਵਾੜ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।