July 4, 2024 7:13 pm
dog Kent

ਰਾਜੌਰੀ ‘ਚ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਉਂਦਿਆਂ ਸ਼ਹੀਦ ਹੋਇਆ ਫੌਜ ਦਾ ਕੁੱਤਾ ਕੈਂਟ

ਚੰਡੀਗੜ੍ਹ, 13 ਸਤੰਬਰ 2023: ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਬੁੱਧਵਾਰ (13 ਸਤੰਬਰ) ਨੂੰ ਫੌਜ ਦੇ ਜਵਾਨਾਂ ਅਤੇ ਅੱ+ਤ++ਵਾ+ਦੀਆਂ ਵਿਚਾਲੇ ਭਿਆਨਕ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਭਾਰਤੀ ਫੌਜ ਦੀ 21 ਆਰਮੀ ਡਾਗ ਯੂਨਿਟ ਵਿੱਚ ਸ਼ਾਮਲ ਇੱਕ ਕੁੱਤੇ (ਕੈਂਟ) ਦੀ ਮੌਤ ਹੋ ਗਈ ਹੈ । ਇੱਕ ਛੇ ਸਾਲਾ ਮਾਦਾ ਲੈਬਰਾਡੋਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਭਾਰਤੀ ਫੌਜ ਨੇ ਕੁੱਤੇ ਕੈਂਟ (dog Kent) ਨੂੰ ਤਿਰੰਗੇ ਝੰਡੇ ‘ਚ ਲਪੇਟ ਕੇ ਅੰਤਿਮ ਸ਼ਰਧਾਂਜਲੀ ਦਿੱਤੀ ਹੈ । ਇਹ ਕੁੱਤਾ ਸੈਨਿਕਾਂ ਦੇ ਇੱਕ ਸਮੂਹ ਦੇ ਅੱਗੇ ਚੱਲ ਰਿਹਾ ਸੀ।ਇਸ ਦੌਰਾਨ ਭਾਰੀ ਫੋਜੀ ਕੁੱਤਾ ਗੋਲੀਬਾਰੀ ਦੀ ਲਪੇਟ ‘ਚ ਆ ਗਿਆ |

Image

ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ‘ਚ ਸ਼ਹੀਦ ਹੋਏ ਫ਼ੌਜੀ ਕੁੱਤੇ ਦਾ ਨਾਂਅ ਕੈਂਟ (dog Kent) ਸੀ। ਉਸ ਨੇ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਇਆ ਅਤੇ ਆਪ ਸ਼ਹੀਦ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਭੱਜ ਰਹੇ ਅੱ+ਤ++ਵਾ+ਦੀਆਂ ਦੀ ਭਾਲ ਲਈ ਜਵਾਨਾਂ ਦੀ ਇਕ ਯੂਨਿਟ ਦੀ ਅਗਵਾਈ ਕਰ ਰਿਹਾ ਸੀ। ਇਸ ਦੌਰਾਨ ਉਹ ਭਾਰੀ ਗੋਲਾਬਾਰੀ ਦੀ ਲਪੇਟ ‘ਚ ਆ ਗਿਆ।