ਚੰਡੀਗੜ੍ਹ 03 ਦਸੰਬਰ 2022: ਬੀਤੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਜਿੰਦਾ ਬੰਬ (Bomb) ਬਰਾਮਦ ਹੋਇਆ ਸੀ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬੰਬ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਕੁਝ ਦੂਰੀ ‘ਤੇ ਅੰਬਾਂ ਦੇ ਬਾਗ ‘ਚ ਮਿਲਿਆ ਸੀ | ਇਸਦੇ ਨਾਲ ਹੀ ਜਿੰਦਾ ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਦੀ ਬੰਬ ਸਕੁਐਡ ਟੀਮ ਮੌਕੇ ’ਤੇ ਪਹੁੰਚ ਗਈ ਹੈ। ਦੱਸ ਦਈਏ ਕਿ ਬੰਬ ਨੂੰ ਇਕ ਡਰੰਮ ਵਿਚ ਪਾ ਕੇ ਰੱਖਿਆ ਗਿਆ ਹੈ ਅਤੇ ਨੇੜਲੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਜਨਵਰੀ 18, 2025 5:44 ਬਾਃ ਦੁਃ