Sandeep Nangal Ambian

ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ਦੇ ਮੁਲਜ਼ਮ ਫੌਜੀ ਦੀ ਜੇਲ੍ਹ ‘ਚ ਕੁੱਟਮਾਰ, ਜਾਂਚ ਸ਼ੁਰੂ

ਚੰਡੀਗੜ੍ਹ, 03 ਅਗਸਤ 2023:  ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ (Sandeep Nangal Ambian) ਕਤਲ ਮਾਮਲੇ ਵਿੱਚ ਮੁਲਜ਼ਮ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ੍ਹ ਵਿੱਚ ਕਥਿਤ ਤੌਰ ‘ਤੇ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਕੇ.ਕੇ.ਜੈਨ ਦੀ ਅਦਾਲਤ ਵੱਲੋਂ ਜਿੱਥੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ | ਕਪੂਰਥਲਾ ਜੇਲ੍ਹ ਪ੍ਰਸ਼ਾਸ਼ਨ ਤੋਂ ਸੀਸੀਟੀਵੀ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ ਗਿਆ ਹੈ।

ਖ਼ਬਰਾਂ ਮੁਤਾਬਕ ਇਸ ਸਬੰਧੀ ਵਿੱਚ ਐਡਵੋਕੇਟ ਮਨਦੀਪ ਸੰਗਰ ਨੇ ਅਦਾਲਤ ਵਿੱਚ ਰਿਟ ਪਟੀਸ਼ਨ ਦਰਜ ਕਰਵਾ ਕੇ ਇਹ ਖੁਲਾਸਾ ਕੀਤਾ ਸੀ ਕਿ 31 ਜੁਲਾਈ ਦੀ ਰਾਤ 12 ਵਜੇ ਦੇ ਲੱਗਭਗ ਕੁਝ ਵਿਅਕਤੀ ਜੋ ਕਿ ਪੁਲਿਸ ਦੀ ਵਰਦੀ ਵਿੱਚ ਸਨ ਉਹ ਕਪੂਰਥਲਾ ਜੇਲ੍ਹ ਪੁੱਜੇ ਤੇ ਉੱਥੇ ਜਿਸ ਬੈਰਕ ਵਿੱਚ ਹਰਿੰਦਰ ਸਿੰਘ ਫੌਜੀ ਬੰਦ ਸੀ ਵਿੱਚ ਜਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਉੱਥੋ ਨਿੱਕਲ ਗਏ। ਐਡਵੋਕੇਟ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਜਿਹੜੇ ਬੰਦੇ ਪੁਲਿਸ ਵਰਦੀ ਵਿੱਚ ਆਏ ਉਨ੍ਹਾਂ ਆਉਂਦੇ ਸਾਰ ਹਰਿੰਦਰ ਸਿੰਘ ਫੌਜੀ ਨੂੰ ਪੁੱਛਿਆ ਕਿ ‘ਤੂੰ ਹੀ ਫੌਜੀ ਹੈ ? ਤੇ ਇਸਦੇ ਜਵਾਬ ਵਿੱਚ ਜਿਵੇਂ ਹੀ ਫੌਜੀ ਨੇ ਸਿਰ ਹਿਲਾਇਆ ਤਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ |

Scroll to Top