ਚੰਡੀਗੜ੍ਹ, 25 ਜੁਲਾਈ 2024: ਰੋਹਤਕ (Rohtak) ਦੇ ਪਿੰਡ ਡੋਭ ‘ਚ ਸਥਿਤ ਐਕਸਿਸ ਬੈਂਕ ‘ਚ ਲੁਟੇਰਿਆਂ (Robbers) ਨੇ ਹਥਿਆਰਬੰਦ ਦਿਖਾ ਕੇ ਲੁੱਟ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਮੁਤਾਬਕ ਅੱਜ ਸ਼ਾਮ 4 ਬਦਮਾਸ਼ ਬੈਂਕ ‘ਚ ਦਾਖਲ ਹੋਏ, ਬੈਂਕ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਧਮਕਾਉਂਦੇ ਹੋਏ ਕਰੀਬ 6 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਜਿਸ ਵੇਲੇ ਇਹ ਵਾਰਦਾਤ ਵਾਪਰੀ ਬੈਂਕ ਨੂੰ ਬੰਦ ਕਰਨ ਦੀ ਤਿਆਰੀ ਚੱਲ ਰਹੀਆਂ ਸਨ | ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਬਹੂ ਅਕਬਰਪੁਰ ਅਤੇ ਡੀਐਸਪੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਨਵੰਬਰ 23, 2024 4:25 ਪੂਃ ਦੁਃ