July 7, 2024 8:47 am
Ludhiana

ਲੁਧਿਆਣਾ ‘ਚ ਦੋ ਪਾਰਟੀਆਂ ਦੇ ਵਰਕਰਾਂ ਵਿਚਾਲੇ ਹੋਈ ਬਹਿਸ, ਮੌਕੇ ‘ਤੇ ਪਹੁੰਚੇ ਰਾਜਾ ਵੜਿੰਗ

ਚੰਡੀਗੜ੍ਹ, 1 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ | ਇਸ ਦੌਰਾਨ ਲੁਧਿਆਣਾ (Ludhiana) ‘ਚ ਈਸਾ ਨਗਰੀ ਚਰਚ ਨੇੜੇ ਬੂਥ ‘ਤੇ ਦੋ ਪਾਰਟੀਆਂ ਦੇ ਵਰਕਰਾਂ ਵਿਚਾਲੇ ਬਹਿਸ ਹੋ ਗਈ | ਇੱਕ ਬੂਥ ਆਮ ਆਦਮੀ ਪਾਰਟੀ ਦਾ ਦੱਸਿਆ ਜਾ ਰਿਹਾ ਹੈ | ਹੰਗਾਮੇ ਦਾ ਪਤਾ ਲੱਗਦਿਆਂ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ‘ਤੇ ਪਹੁੰਚ ਗਏ। ਇੱਥੇ ਉਨ੍ਹਾਂ ਪਾਰਟੀ ਬੂਥ ‘ਤੇ ਬੈਠੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਥੋੜੀ ਦੇਰ ਬਾਅਦ ਇੱਕ ਦੂਜੇ ‘ਤੇ ਦੋਸ਼ ਲਗਾ ਕੇ ਸ਼ਾਂਤ ਹੋ ਗਈਆਂ |