ਚੰਡੀਗੜ੍ਹ/ਅੰਮ੍ਰਿਤਸਰ, 15 ਮਾਰਚ 2025: ਹਿਮਾਚਲ ਪ੍ਰਦੇਸ਼ (Himachal Pradesh) ਦੇ ਕੁੱਲੂ ਦੇ ਜਰੀ ਪਿੰਡ ‘ਚ ਮਣੀਕਰਨ ਸਾਹਿਬ ਤੋਂ ਵਾਪਸ ਆ ਰਹੇ ਮੋਟਰਸਾਈਕਲ ‘ਤੇ ਸਵਾਰ ਪੰਜਾਬ ਦੇ ਨੌਜਵਾਨਾਂ ਅਤੇ ਸਥਾਨਕ ਲੋਕਾਂ ਵਿਚਕਾਰ ਬਹਿਸ ਹੋ ਗਈ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ‘ਚ ਇੱਕ ਵਿਅਕਤੀ ਦੇ ਸਿਰ ‘ਚ ਸੱਟਾਂ ਲੱਗੀਆਂ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਸ ‘ਤੇ ਪੰਜਾਬ ਤੋਂ ਆਏ ਬਾਈਕਰਾਂ ਨੇ ਹਮਲਾ ਕੀਤਾ ਹੈ।
ਇਸ ਝਗੜੇ ਦਾ ਮੁੱਖ ਕਾਰਨ ਮੋਟਰਸਾਈਕਲ ‘ਤੇ ਲੱਗਿਆ ਝੰਡਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਝੰਡਾ ਭਿੰ.ਡ.ਰਾਂ.ਵਾ.ਲਾ ਦਾ ਹੈ ਅਤੇ ਇਸਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ।
Read More: Himachal Pradesh: ਟੀਮ ਇੰਡੀਆ ਦੇ ਖਿਡਾਰੀਆਂ ਨੂੰ CM ਸੁੱਖੂ ਨੇ ਹਿਮਾਚਲ ਆਉਣ ਦਾ ਦਿੱਤਾ ਸੱਦਾ