Archery

Archery: ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਭਾਰਤੀ ਖਿਡਾਰਨਾਂ ਨੇ ਰਚਿਆ ਇਤਿਹਾਸ, ਲਾਈ ਸੋਨ ਤਮਗੇ ਦੀ ਹੈਟ੍ਰਿਕ

ਚੰਡੀਗੜ੍ਹ, 22 ਜੂਨ, 2024: ਤੁਰਕੀ ਦੇ ਅੰਟਾਲਿਆ ‘ਚ ਹੋ ਰਹੇ ਤੀਰਅੰਦਾਜੀ ਵਿਸ਼ਵ ਕੱਪ 2024 (Archery World Cup 2024) ਭਾਰਤੀ ਖਿਡਾਰਨਾਂ ਨੇ ਇਤਿਹਾਸ ਰਚ ਦਿੱਤਾ ਹੈ | ਭਾਰਤੀ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਇਸ ਸੈਸ਼ਨ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ | ਜਿਕਰਯੋਗ ਹੈ ਕਿ ਖਿਡਾਰਨ ਪ੍ਰਨੀਤ ਕੌਰ ਬੁਢਲਾਡਾ ਤਹਿਸੀਲ ਦੇ ਪਿੰਡ ਮੰਢਾਲੀ ਦੀ ਰਹਿਣ ਵਾਲੀ ਹੈ | ਅੱਜ ਤੀਜੇ ਪੜਾਅ ਵਿੱਚ ਐਸਟੋਨੀਆ ਨੂੰ ਹਰਾ ਕੇ ਵਿਸ਼ਵ ਕੱਪ ਦੇ ਸੋਨ ਤਮਗੇ ਦੀ ਹੈਟ੍ਰਿਕ ਬਣਾਈ ਹੈ |

Scroll to Top