Archery

Archery: ਪੈਰਿਸ ਓਲੰਪਿਕ ਲਈ ਭਾਰਤੀ ਤੀਰਅੰਦਾਜ਼ਾਂ ਨੂੰ ਮਿਲਿਆ ਨਵਾਂ ਵਿਦੇਸ਼ੀ ਕੋਚ

ਚੰਡੀਗੜ੍ਹ, 18 ਅਪ੍ਰੈਲ 2023: ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਭਾਰਤੀ ਤੀਰਅੰਦਾਜ਼ਾਂ (Archery) ਨੂੰ ਨਵਾਂ ਵਿਦੇਸ਼ੀ ਕੋਚ ਮਿਲਣ ਜਾ ਰਿਹਾ ਹੈ। ਲੰਡਨ ਓਲੰਪਿਕ ‘ਚ ਕੋਰੀਆਈ ਮਹਿਲਾ ਟੀਮ ਅਤੇ ਵਿਅਕਤੀਗਤ ਮਹਿਲਾ ਸੋਨ ਤਮਗਾ ਜਿੱਤਣ ਵਾਲੀ ਬੇਕ ਵੂਂਗ (Baek Woong) ਏਸ਼ੀਆਈ ਖੇਡਾਂ ਤੱਕ ਨਵੇਂ ਕੋਚ ਹੋਣਗੇ । ਇਸ ਤੋਂ ਬਾਅਦ ਉਨ੍ਹਾਂ ਦਾ ਕਰਾਰ ਪੈਰਿਸ ਓਲੰਪਿਕ ਤੱਕ ਵਧਾਇਆ ਜਾਵੇਗਾ।

ਬੇਕ ਦੇ ਰਿਕਰਵ ਤੀਰਅੰਦਾਜ਼ਾਂ (Archery) ਨੂੰ ਸਿਖਲਾਈ ਦੇਵੇਗਾ। ਉਹ ਅੰਤਾਲਿਆ (ਤੁਰਕੀ) ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਪੜਾਅ-1 ਵਿੱਚ ਟੀਮ ਦੇ ਕੋਚ ਵੀ ਹੋਣਗੇ। ਬੇਕ ਹੁਣ ਤੱਕ ਸਾਈ ਸੋਨੀਪਤ ਵਿਖੇ ਤੀਰਅੰਦਾਜ਼ੀ ਦੇ ਕੇਂਦਰ ਨਾਲ ਜੁੜਿਆ ਹੋਇਆ ਸੀ। 2014 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਿਕਰਵ ਤੀਰਅੰਦਾਜ਼ਾਂ ਨੂੰ ਵਿਦੇਸ਼ੀ ਕੋਚ ਮਿਲਿਆ ਹੈ। ਇੰਨਾ ਹੀ ਨਹੀਂ ਭਾਰਤ ਦੇ ਤੀਰਅੰਦਾਜ਼ੀ ਸੰਘ ਨੇ ਕੰਪਾਊਂਡ ਤੀਰਅੰਦਾਜ਼ਾਂ ਲਈ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਇਟਲੀ ਦੇ ਸਰਗਿਓ ਪਗਾਨੀ ਨਾਲ ਕਰਾਰ ਕੀਤਾ ਹੈ।

Scroll to Top