ਚੰਡੀਗ੍ਹੜ, 21 ਅਪ੍ਰੈਲ 2025: Mullanpur Stadium News: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਜਾਨੂੰਨ ਕ੍ਰਿਕਟ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ | ਇੰਡੀਅਨ ਪ੍ਰੀਮੀਅਰ ਲੀਗ 2025 ਦੇ ਮੈਚ ਦੇਸ਼ ਭਰ ਦੇ ਅਹਿਮ ਕ੍ਰਿਕਟ ਸਟੇਡੀਅਮਾਂ ‘ਚ ਖੇਡੇ ਜਾ ਰਹੇ ਹਨ, ਜਿੱਥੇ ਲੋਕ ਮਹਿੰਗੀਆਂ ਟਿਕਟਾਂ ਖਰੀਦ ਕੇ ਆਪਣੀਆਂ ਮਨਪਸੰਦ ਟੀਮਾਂ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਆਉਂਦੇ ਹਨ, ਪਰ ਓਥੇ ਹੀ ਲੋਕਾਂ ਨੂੰ ਸਟੇਡੀਅਮ ‘ਚ ਕਈ ਪਰੇਸਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ |
ਬੀਤੇ ਦਿਨ ਐਤਵਾਰ ਨੂੰ ਮੁੱਲਾਂਪੁਰ (Mullanpur Stadium) ‘ਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਮੈਚ ਦੌਰਾਨ ਗਰਮੀ ਦਾ ਕਹਿਰ ਵੀ ਦੇਖਣ ਨੂੰ ਮਿਲਿਆ | ਇਸ ਦੌਰਾਨ ਮਹਿੰਗੀਆਂ ਟਿਕਟਾਂ ਖਰੀਦ ਕੇ ਮੈਚ ਦੇਖਣ ਆਏ ਕ੍ਰਿਕਟ ਪ੍ਰੇਮੀਆਂ ਨੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਸਟੇਡੀਅਮ (New PCA Stadium, New Chandigarh) ਦੇ ਅੰਦਰ ਸਮਾਨ ਵੇਚਣ ਵਾਲਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀਆਂ |
ਲੋਕਾਂ ਦੀ ਸ਼ਿਕਾਇਤ ਹੈ ਕਿ ਮੈਚ ਵੇਲੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਸਮਾਨ ਵੇਚਣ ਵਾਲਿਆਂ ਵੱਲੋਂ ਦਰਸ਼ਕਾਂ ਲਈ ਪਾਣੀ ਦੀ ਬੋਤਲ, ਕੋਲਡ ਡਰਿੰਕ ਆਦਿ ਸਮਾਨ ਨੂੰ ਵੱਧ ਰੇਟਾਂ ‘ਤੇ ਵੇਚ ਕੇ ਲੁੱਟ ਮਚਾਈ ਜਾ ਰਹੀ ਹੈ | ਇਸ ਲੁੱਟ ਬਾਰੇ ਸ਼ਾਇਦ ਸਟੇਡੀਅਮ ਦੇ ਪ੍ਰਬੰਧਕ ਮੁਕ ਦਰਸ਼ਕ ਬਣੇ ਹੋਏ ਜਾਂ ਫਿਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ |
ਪਾਣੀ ਦੀ ਬੋਤਲ ਅਤੇ ਹੋਰ ਸਮਾਨ ਸਟੇਡੀਅਮ ਅੰਦਰ ਸੁਰੱਖਿਆ ਜਾਂ ਹੋਰ ਕਾਰਨਾਂ ਕਰਕੇ ਨਹੀਂ ਲੈ ਕੇ ਜਾਣ ਦਿੱਤਾ ਜਾਂਦਾ, ਪਰ ਮੈਦਾਨ ‘ਚ ਅੱਤ ਦੀ ਗਰਮੀ ‘ਚ ਪਾਣੀ ਪੀਣ ਲਈ ਮਜ਼ਬੂਰ ਦਰਸ਼ਕਾਂ ਨੂੰ ਪਾਣੀ ਦੀ ਬੋਤਲ 150 ਰੁਪਏ ਤੱਕ ਦੀ ਵੇਚੀ ਜਾ ਰਹੀ ਹੈ ਜੋ ਨਿਰਧਾਰਿਤ ਰੇਟ ਤੋਂ ਵੱਧ ਹੈ| ਇਸਦੇ ਨਾਲ ਅੰਦਰ ਲੱਗੇ ਦਰਸ਼ਕਾਂ ਲਈ ਮੁਫ਼ਤ ਪਾਣੀ ਲਈ ਲੱਗੇ RO ਤੋਂ ਛੋਟੇ ਡਿਸਪੋਜ਼ਲ ਪਾਣੀ ਦੇ ਗਲਾਸ 50-50 ਰੁਪਏ ‘ਚ ਵੇਚੇ ਜਾ ਰਹੇ ਸਨ | ਇਸਦੇ ਨਾਲ ਹੀ ਛੋਟੇ ਅਤੇ ਪੂਰੇ ਨਾ ਭਰੇ ਹੋਏ ਕੋਲਡ ਡਰਿੰਕ ਦੇ ਗਲਾਸ 100 ਰੁਪਏ ਦੇ ਵੇਚੇ ਜਾ ਰਹੇ ਹਨ, ਜਿਸ ਕਾਰਨ ਸਟੇਡੀਅਮ ਪ੍ਰਬੰਧਕ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ‘ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ |
ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ‘ਚ ਦੇਖੀ ਗਈ, ਜਿਸ ‘ਚ ਟਿਕਟ ਕਾਊਂਟਰ ‘ਤੇ ਟਿਕਟ ਲੈਣ ਆਏ ਗ੍ਰਾਹਕਾਂ ਨਾਲ ਬਹਿਸ ਕਰਦੇ ਨਜ਼ਰ ਆਏ | ਟਿਕਟ ਲੈਣ ਆਏ ਗ੍ਰਾਹਕਾਂ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਟਿਕਟ ਲੈਣ ਆਇਆ ਸੀ ਜੋ ਉਸਨੇ 15 ਦਿਨ ਪਹਿਲਾਂ ਬੁੱਕ ਕਰਵਾਈ ਸੀ, ਉਸਨੂੰ ਫਿਜ਼ੀਕਲ ਟਿਕਟ ਲੈਣ ਲਈ 7 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ |
ਉਹ ਆਪਣੇ ਨੌਕਰੀ ਤੋਂ ਹਾਫ਼ ਡੇ ਲੈ ਕੇ ਆਇਆ ਸੀ, ਟਿਕਟ ਕਾਊਂਟਰ ਵਾਲਿਆਂ ਨੇ ਉਸਨੂੰ ਕਿਹਾ ਕਿ ਉਹ 3 ਦਿਨ ਬਾਅਦ ਆਵੇ | ਜਿਸ ਕਾਰਨ ਸੰਦੀਪ ਕੁਮਾਰ ਦੀ ਉਨ੍ਹਾਂ ਨਾਲ ਬਹਿਸ ਹੋਈ, ਹਾਲਾਂਕਿ ਕਿ ਬਾਅਦ ‘ਚ ਸੰਦੀਪ ਕੁਮਾਰ ਨੂੰ ਟਿਕਟਾਂ ਦੇ ਦਿੱਤੀਆਂ, ਪਰ ਇਸ ਤਰ੍ਹਾਂ ਮਹਿੰਗੀਆਂ ਟਿਕਟ ਖਰੀਦ ਕੇ ਸੰਦੀਪ ਕੁਮਾਰ ਨੂੰ ਟਿਕਟ ਕਾਊਂਟਰ ਵਾਲਿਆਂ ਦੀ ਮਨਮਾਨੀ ਕਾਰਨ ਦਿੱਕਤ ਦਾ ਸਾਹਮਣਾ ਕਰਨਾ ਪਿਆ |
ਇਸਦੇ ਨਾਲ ਹੀ ਕੁਝ ਦਰਸ਼ਕਾਂ ਦੀ ਸ਼ਿਕਾਇਤ ਹੈ ਕਿ ਮੈਚ ਤੋਂ ਪਹਿਲਾਂ ਵਾਹਨ ਪਾਰਕਿੰਗ ਦੀ ਵਿਵਸਥਾ ਮਾੜੀ ਹੈ | ਲੋਕਾਂ ਨੂੰ 2 ਤੋਂ 3 ਕਿਲੋਮੀਟਰ ਪੈਦਲ ਤੁਰ ਕੇ ਜਾਣਾ ਪੈਂਦਾ ਹੈ | ਟਿਕਟਾਂ ਲੈ ਕੇ ਆਏ ਇਨ੍ਹਾਂ ਲੋਕਾਂ ਦੀ ਸਮੱਸਿਆ ਵੱਲ ਦੀ ਸ਼ਾਇਦ ਸਟੇਡੀਅਮ ਪ੍ਰਬੰਧਕਾਂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਬਿਲਕੁਲ ਧਿਆਨ ਨਹੀਂ ਜਾਂ ਫਿਰ ਇਸ ਬਾਰੇ ਅਣਜਾਣ ਹਨ | ਨਤੀਜੇ ਵਜੋਂ ਦਰਸ਼ਕਾਂ ਦਾ ਵਿੱਤੀ ਸ਼ੋਸ਼ਣ ਹੋ ਰਿਹਾ ਹੈ |
Read More: IPL 2025: ਵਿਰਾਟ ਕੋਹਲੀ ਦੇ ਜਸ਼ਨ ਦੇ ਅੰਦਾਜ਼ ‘ਤੇ ਭੜਕੇ ਸ਼੍ਰੇਅਸ ਅਈਅਰ, ਕੀ ਹੈ ਪੂਰਾ ਮਾਮਲਾ ?