ਚੰਡੀਗੜ੍ਹ, 27 ਫਰਵਰੀ 2023: ਉਮੇਸ਼ ਪਾਲ ਕਤਲ ਕਾਂਡ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਾਫੀਆ ਨੂੰ ਨਸ਼ਟ ਕਰ ਦੇਣਗੇ। ਇਸ ਦੀ ਝਲਕ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ। ਧੂਮਨਗੰਜ ‘ਚ ਉਮੇਸ਼ ਪਾਲ ਅਤੇ ਕਾਂਸਟੇਬਲ ਸੰਦੀਪ ਨਿਸ਼ਾਦ ਦੇ ਕਤਲ ‘ਚ ਸ਼ਾਮਲ ਅਰਬਾਜ਼ ਸੋਮਵਾਰ ਨੂੰ ਇਕ ਮੁਕਾਬਲੇ ‘ਚ ਮਾਰਿਆ ਗਿਆ ਹੈ । ਪੁਲਿਸ ਮੁਤਾਬਕ ਅਰਬਾਜ਼ ਕ੍ਰੇਟਾ ਗੱਡੀ ਚਲਾ ਰਿਹਾ ਸੀ ਜਿਸ ‘ਚ ਸ਼ੂਟਰਾਂ ਨੇ ਉਮੇਸ਼ ਪਾਲ ‘ਤੇ ਹਮਲਾ ਕੀਤਾ ਸੀ । ਹਮਲੇ ‘ਚ ਵਰਤੀ ਗਈ ਕ੍ਰੇਟਾ ਕਾਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਇੰਜਣ ਅਤੇ ਚਾਸੀ ਨੰਬਰ ਤੋਂ ਦੋਸ਼ੀ ਅਰਬਾਜ਼ ਤੱਕ ਪਹੁੰਚ ਗਈ।
ਸੋਮਵਾਰ ਦੁਪਹਿਰ ਨੂੰ ਪੀਪਲ ਪਿੰਡ ਇਲਾਕੇ ‘ਚ ਅਰਬਾਜ਼ ਦੇ ਮੌਜੂਦ ਹੋਣ ਦੀ ਸੂਚਨਾ ‘ਤੇ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਅਰਬਾਜ਼ ਨੇ ਗੋਲੀ ਚਲਾ ਦਿੱਤੀਆਂ । ਜਵਾਬੀ ਗੋਲੀਬਾਰੀ ਵਿੱਚ ਅਰਮਾਨ ਮਾਰਿਆ ਗਿਆ। ਮੁਕਾਬਲੇ ਵਿੱਚ ਧੂਮਨਗੰਜ ਇੰਸਪੈਕਟਰ ਦੇ ਸੱਜੇ ਹੱਥ ਵਿੱਚ ਵੀ ਗੋਲੀ ਲੱਗੀ ਹੈ।